ਸਿਆਟਲ ਦੇ ਖੇਡ ਕੈਂਪ ਦੌਰਾਨ ਕੈਲੀਫੋਰਨੀਆ ਤੋਂ ਪਹੁੰਚੇ ਮਹਿਮਾਨਾਂ ਦਾ ਸਵਾਗਤ ਤੇ ਸਨਮਾਨ

981
ਗੁਰਜਤਿੰਦਰ ਸਿੰਘ ਰੰਧਾਵਾ, ਕੁਲਵੰਤ ਸਿੰਘ ਖਹਿਰਾ, ਬੱਬੂ ਢਿੱਲੋਂ, ਅਵਤਾਰ ਸਿੰਘ ਢਿੱਲੋਂ ਤੇ ਨੇਕੀ ਕਬੱਡੀ ਖਿਡਾਰੀ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਨਮਾਨ ਕਰਦੇ ਹੋਏ।
Share

ਸਿਆਟਲ, 18 ਅਗਸਤ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪਿਛਲੇ 11 ਸਾਲ ਤੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਹਰੇਕ ਸਾਲ ਜੂਨ, ਜੁਲਾਈ ਤੇ ਅਗਸਤ ਤਿੰਨ ਮਹੀਨੇ ਹਰੇਕ ਸ਼ਨਿੱਚਰਵਾਰ ਤੇ ਐਤਵਾਰ ਸਿਆਟਲ ਖੇਡ-ਕੈਂਪ ਲਗਾਇਆ ਜਾ ਰਿਹਾ ਹੈ, ਜਿੱਥੇ ਬੱਚਿਆਂ ਨੂੰ ਸਰੀਰਕ ਫਿਟਨੈੱਸ ਟ੍ਰੇਨਿੰਗ ਅਤੇ ਵੱਖ-ਵੱਖ ਖੇਡਾਂ ਵਿਚ ਕੋਚਿੰਗ ਮੁਹੱਈਆ ਕੀਤੀ ਜਾਂਦੀ ਹੈ। 5 ਸਾਲ ਤੋਂ 20 ਸਾਲ ਤੱਕ ਦੇ ਸਕੂਲੀ ਬੱਚੇ ਅਤੇ ਨੌਜਵਾਨ 200 ਤੋਂ ਵੱਧ ਖੇਡ ਕੈਂਪ ਦਾ ਲਾਭ ਉਠਾ ਰਹੇ ਹਨ। ਬੱਚਿਆਂ ਨੂੰ ਪੰਜਾਬੀ ਵਿਰਸੇ ਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ। ਬੱਚਿਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ, ਸਗੋਂ ਦਾਨੀ ਸੱਜਣਾਂ ਵੱਲੋਂ ਮੁਫਤ ਰਿਫਰੈਸ਼ਮੈਂਟ ਤੇ ਖੇਡ ਕਿੱਟਾਂ ਸੇਵਾ ਵਜੋਂ ਦਿੱਤੀਆਂ ਜਾਂਦੀਆਂ ਹਨ। ਇਸ ਕੈਂਪ ਵਿਚ 200 ਬੱਚੇ ਤੇ ਉਨ੍ਹਾਂ ਦੇ ਮਾਪੇ ਅਤੇ ਪੰਜਾਬੀ ਭਾਈਚਾਰੇ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਪਹੁੰਚ ਕੇ ਬੱਚਿਆਂ ਨੂੰ ਖੇਡਦਾ ਵੇਖ ਕੇ ਆਨੰਦ ਮਾਣਦੇ ਹਨ। ਪੰਜਾਬ ਦੇ ਮੇਲੇ ਵਰਗਾ ਮਾਹੌਲ ਵੇਖਣ ਨੂੰ ਮਿਲਦਾ ਹੈ। ਇਸ ਹਫਤੇ ਕੈਲੀਫੋਰਨੀਆ ਤੋਂ ਪੰਜਾਬ ਮੇਲ ਯੂ.ਐੱਸ.ਏ. ਟੀ.ਵੀ. ਤੇ ਸਮਾਚਾਰ ਪੱਤਰ ਦੇ ਚੀਫ ਅਡੀਟਰ ਗੁਰਜਤਿੰਦਰ ਸਿੰਘ ਰੰਧਾਵਾ, ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਪ੍ਰਧਾਨ ਕੁਲਵੰਤ ਸਿੰਘ ਖਹਿਰਾ, ਅਵਤਾਰ ਸਿੰਘ ਢਿੱਲੋਂ, ਰੀਨੋ ਤੋਂ ਉਪਿੰਦਰ ਸਿੰਘ ਬੱਬੂ ਢਿੱਲੋਂ ਅਤੇ ਸੁਖਵਿੰਦਰ ਸਿੰਘ ਨੇਕੀ ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀ ਸਿਆਟਲ ਖੇਡ ਕੈਂਪ ਵਿਚ ਪਹੁੰਚੇ, ਜਿੱਥੇ ਉਨ੍ਹਾਂ ਪ੍ਰਬੰਧਕਾਂ, ਪੰਜਾਬੀ ਭਾਈਚਾਰੇ ਵੱਲੋਂ ਅਤੇ ਖੇਡ ਕੈਂਪ ਦੇ ਖਿਡਾਰੀਆਂ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਨਿੱਘਾ ਸੁਆਗਤ ਤੇ ਸਨਮਾਨਿਤ ਕੀਤਾ ਗਿਆ। ਮਹਿਮਾਨਾਂ ਨੇ ਸਿਆਟਲ ਖੇਡ ਕੈਂਪ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

Share