ਸਿਆਟਲ ਦੀਆਂ ਸੰਸਥਾਵਾਂ ਤੇ ਸੰਗਤਾਂ ਵੱਲੋਂ ਟਿੱਕਰੀ ਬਾਰਡਰ ’ਤੇ ‘ਧੰਨ ਕਰਤਾਰ ਬਸੇਰਾ’ ਉਸਾਰਣ ਦੀ ਸੇਵਾ

544
ਸਿਆਟਲ ਦੀ ਸੋਚ ਸੰਸਥਾ ਤੇ ਗੁਰਦੁਆਰਾ ਸਿੱਖ ਸੈਂਟਰ, ਸਿੱਖ ਪੰਚਾਇਤ ਕੈਲੀਫੋਰਨੀਆ ਤੇ ਮਿਸ਼ੀਗਨ ਦੀ ਸੰਗਤ ਵੱਲੋਂ ਕਿਸਾਨ ਮੋਰਚੇ ਲਈ ਜ਼ਰੂਰਤਾਂ ਪੂਰੀਆਂ ਕਰਨ ਲਈ 2 ਕੰਬਲਾਂ ਦੇ ਟਰੱਕ, ਆਰਜ਼ੀ ਬਾਥਰੂਮ ਤੇ ਮੈਡੀਕਲ ਕੈਂਪ ਲਗਾਉਣ ਤੇ ‘ਧੰਨ ਕਰਤਾਰ ਬਸੇਰਾ’ ਦੀ ਤਿਆਰੀ ਲਈ ਸਮੱਗਰੀ।
Share

ਸਿਆਟਲ, 6 ਜਨਵਰੀ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਗੁਰਦੁਆਰਾ ਸਿੱਖ ਸੈਂਟਰ ਤੇ ਸੋਚ ਸੰਸਥਾ ਸਮੇਤ ਸਿੱਖ ਪੰਚਾਇਤ ਕੈਲੀਫੋਰਨੀਆ ਤੇ ਮਿਸ਼ੀਗਨ ਇੰਡੀਅਨ ਡਿਆਸਪੁਰ ਦੀ ਸੰਗਤ ਨੇ ਮਿਲ ਕੇ ਟਿੱਕਰੀ ਬਾਰਡਰ ਹਰਿਆਣਾ ’ਤੇ ‘ਧੰਨ ਕਰਤਾਰ ਬਸੇਰਾ’ ਦੀ ਸਥਾਪਨਾ ਕੀਤੀ ਜਾ ਰਹੀ ਹੈ, ਜਿਸ ਵਿਚ ਮੈਡੀਕਲ ਕੈਂਪ, 10 ਡਾਕਟਰ ਤੇ 15 ਨਰਸਾਂ ਤੇ ਮੈਡੀਸਨ ਸਮੇਤ 500 ਬੈੱਡਾਂ ਦਾ ਹਸਪਤਾਲ ਟੈਂਟ ਸਿਟੀ ਅਤੇ 33 ਪੋਰਟੇਬਲ ਬਾਥਰੂਮ ਤੋਂ ਇਲਾਵਾ 2 ਹਜ਼ਾਰ ਗਰਮ ਕੰਬਲਾਂ ਦੇ 2 ਟਰੱਕ ਅਤੇ ਹੋਰ ਸਾਰੀਆਂ ਸੇਵਾਵਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਹ ਸਾਰੀਆਂ ਸੇਵਾਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹਨ। ‘ਸੋਚ’ ਸੰਸਥਾ ਦੇ ਸੰਚਾਲਕ ਮੈਂਬਰ ਬਲਵੰਤ ਸਿੰਘ ਔਲਖ ਨੇ ਦੱਸਿਆ ਕਿ ਡਾ. ਸਵੈਮਾਨ ਸਿੰਘ ਐੱਮ.ਡੀ. ਪੱਖੋਕੇ ਅਤੇ ਰਾਜ ਚੌਹਾਨ ਦਿੱਲੀ ਕਿਸਾਨ ਮੋਰਚੇ ਦਾ ਹਿੱਸਾ ਬਣ ਕੇ ਸੇਵਾ ਕਮਾ ਰਹੇ ਹਨ। ਹੁਣ ਸਮਾਂ ਆ ਗਿਆ ਹੈ ਕਿ ਹਰੇਕ¿; ਇਨਸਾਨ ਕਿਸਾਨ ਸੰਘਰਸ਼ ਦੌਰਾਨ ਤਨ, ਮਨ ਤੇ ਧੰਨ ਨਾਲ ਸ਼ਾਂਤਮਈ ਰਹਿ ਕੇ ਸੰਘਰਸ਼ ’ਚ ਯੋਗਦਾਨ ਪਾਉਣ ਦਾ ਫਰਜ਼ ਸਮਝੇ। ਇਨਸਾਨੀਅਤ ਤੇ ਗੁਰੂਆਂ ਦੇ ਫਲਸਫੇ ਅਨੁਸਾਰ ਚੁੱਪ ਰਹਿਣਾ ਵੀ ਗੁਨਾਹ ਹੈ। ਪੰਜਾਬੀ ਭਾਈਚਾਰੇ ਨਿਵਾਸੀਉ, ਆਉ, ਉੱਠੋ ਤੇ ਮਿਲ ਕੇ ਆਪਣਾ ਫਰਜ਼ ਪੂਰਾ ਕਰਕੇ ਨਵਾਂ ਇਤਿਹਾਸ ਸਿਰਜੀਏ ਅਤੇ ਅੱਗੇ ਆਈਏ। ਪੰਜਾਬੀ ਭਾਈਚਾਰੇ ਵੱਲੋਂ ਇਨ੍ਹਾਂ ਸਮਾਜਸੇਵੀ ਸੰਸਥਾਵਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਮਿਲ ਕੇ ਕਿਸਾਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਉਪਰਾਲਾ ਸ਼ੁਰੂ ਕੀਤਾ ਹੈ।

Share