ਸਿਆਟਲ ਤੋਂ ਪੰਜਾਬੀ ਭਾਈਚਾਰੇ ਦੇ ਹਜ਼ਾਰਾਂ ਕਿਸਾਨ ਹਿਤੈਸ਼ੀ ਕਿਸਾਨ ਅੰਦੋਲਨ ’ਚ ਪਹੁੰਚਣ ਲਈ ਤਿਆਰ

658
ਸਿਆਟਲ ਦੇ ਪੰਜਾਬੀ ਭਾਈਚਾਰੇ ਦੇ ਕਿਸਾਨ ਭਾਰਤ ਸਰਕਾਰ ਦੇ ਤਾਨਾਸ਼ਾਹੀ ਵਤੀਰੇ ਦੀ ਆਲੋਚਨਾ ਕਰਦੇ ਸਮੇਂ।
Share

ਸਿਆਟਲ, 28 ਅਪ੍ਰੈਲ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੇ ਕਿਸਾਨ ਹਿਤੈਸ਼ੀ ਵਿਦੇਸ਼ਾਂ ’ਚੋਂ ਹਜ਼ਾਰਾਂ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਉਤਾਵਲੇ ਹਨ। ਸਿਆਟਲ ਤੋਂ ਮਲਕੀਅਤ ਸਿੰਘ ਝੱਲੀ ਨੇ ਇਹ ਜਾਣਕਾਰੀ ਦਿੰਦੇ ਹੋਏ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਤਿੰਨੇ ਬਿੱਲ ਰੱਦ ਕਰਨ ਅਤੇ ਐੱਮ.ਐੱਸ.ਪੀ. ਦਾ ਕਾਨੂੰਨ ਬਣਾ ਕਿ ਸਾਰੀਆਂ ਫਸਲਾਂ ਦੀ ਕੀਮਤ ਨਿਰਧਾਰਿਤ ਕਰਕੇ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ, ਤਾਂ ਜੋ ਕਰੋਨਾ ਮਹਾਂਮਾਰੀ ’ਚ ਬੈਠੇ ਕਿਸਾਨ ਘਰਾਂ ਨੂੰ ਪਰਤ ਸਕਣ। ਭਾਰਤ ਸਰਕਾਰ ਨੂੰ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਉਠਾਉਣ ਦੀ ਕੋਈ ਜ਼ਬਰਦਸਤੀ ਕਰਨ ਦੀ ਗਲਤੀ ਨਹੀਂ ਕਰਨੀ ਚਾਹੀਦੀ, ਸਗੋਂ ਉਨ੍ਹਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਵਿਦੇਸ਼ਾਂ ’ਚ ਰਹਿ ਰਹੇ ਕਿਸਾਨ ਹਿਤੈਸ਼ੀ ਚਿੰਤਤ ਹਨ। ਕਿਸਾਨ ਸ਼ਾਂਤਮਈ ਧਰਨੇ ਰਾਹੀਂ ਆਪਣੀਆਂ ਮੰਗਾਂ ਮਨਵਾਉਣ ਦੀ ਭਾਰਤ ਸਰਕਾਰ ਕੋਲ ਵਾਰ-ਵਾਰ ਅਪੀਲ ਕਰ ਰਹੇ ਹਨ। ਸਰਕਾਰ ਲੋਕਾਂ ਦੀ ਹਮੇਸ਼ਾ ਭਲਾਈ ਵਾਸਤੇ ਹੁੰਦੀ ਹੈ, ਨਾ ਕਿ ਤਾਨਾਸ਼ਾਹੀ ਕਰਨ ਤੇ ਤਸ਼ੱਦਦ ਕਰਨ ਵਾਸਤੇ ਹੁੰਦੀ ਹੈ। ਸਿਆਟਲ ਤੋਂ ਪੰਜਾਬੀ ਭਾਈਚਾਰੇ ਦੇ ਕਿਸਾਨ ਭਾਰਤ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਆਲੋਚਨਾ ਕਰ ਰਹੇ ਹਨ, ਕਿਉਕਿ ਕਰੋਨਾ ਮਹਾਂਮਾਰੀ ਵਿਚ ਕਿਸਾਨ ਦਿੱਲੀ ਦੇ ਬਾਰਡਰ ’ਤੇ ਅੰਦੋਲਨ ਕਰਕੇ ਭਾਰਤ ਸਰਕਾਰ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ।

Share