ਸਿਆਟਲ ’ਚ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

453
ਦਮਦਮੀ ਟਕਸਾਲ ਦੇ ਭਾਈ ਅਮਨ ਸਿੰਘ ਕਥਾ ਰਾਹੀਂ ਗੁਰੂ ਦਾ ਜਸ ਗਾਇਨ ਕਰਦੇ ਹੋਏ।
Share

ਸਿਆਟਲ, 19 ਮਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਅਤੇ ਘੱਲੂਘਾਰਾ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਕੈਂਟ ਵਿਚ ਮਨਾਇਆ ਗਿਆ। ਸਮੁੱਚੀ ਸੰਗਤ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਹਫਤਾਵਾਰੀ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਭਾਈ ਦਲਜੀਤ ਸਿੰਘ ਦੇ ਕੀਰਤਨੀ ਜੱਥੇ ਦੇ ਰਸਭਿੰਨਾ ਕੀਰਤਨ ਕਰਨ ਤੋਂ ਬਾਅਦ ਦਮਦਮੀ ਟਕਸਾਲ ਦੇ ਕਥਾਵਾਚਕ ਭਾਈ ਅਮਨ ਸਿੰਘ ਨੇ ਕਥਾ ਰਾਹੀਂ ਗੁਰੂ ਦਾ ਜਸ ਗਾਇਨ ਕੀਤਾ।
ਗੁਰੂ ਘਰ ਦਾ ਕਵੀਸ਼ਰੀ ਜੱਥਾ ਭਾਈ ਹਰਦਿਆਲ ਸਿੰਘ ਤੇ ਭਾਈ ਕਾਰਜ ਸਿੰਘ ਸ਼ਹੀਦਾਂ ਦੀਆਂ ਵਾਰਾਂ ਸੁਣਾ ਕੇ ਜੋਸ਼ ਭਰਦੇ ਹੋਏ।

ਗੁਰੂ ਘਰ ਦੇ ਕਵੀਸ਼ਰੀ ਜੱਥੇ ਭਾਈ ਹਰਦਿਆਲ ਸਿੰਘ ਤੇ ਭਾਈ ਕਾਰਜ ਸਿੰਘ ਨੇ ਕਵੀਸ਼ਰੀ ਵਾਰਾਂ ਸੁਣਾ ਕੇ ਸੰਗਤ ’ਚ ਜੋਸ਼ ਭਰ ਦਿੱਤਾ। ਭਾਈ ਹਰਦਿਆਲ ਸਿੰਘ ਨੇ ਸੰਗਤ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਤੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਹੈੱਡ ਗ੍ਰੰਥੀ ਭਾਈ ਦਲਜੀਤ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਸਟੇਜ ਤੋਂ ਗੁਰੂ ਘਰ ਦੀ ਬਣ ਰਹੀ ਨਵੀਂ ਇਮਾਰਤ ਲਈ ਮੁੱਖ ਸੇਵਾਦਾਰ ਹਰਪਾਲ ਸਿੰਘ ਸੱਪਰਾ ਨੇ ਸੰਗਤ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਅਖੀਰ ਵਿਚ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।


Share