ਸਿਆਟਲ ’ਚ ਸਾਹਿਤਕ ਪ੍ਰੇਮੀਆਂ ਵੱਲੋਂ ‘ਤਿੜਕਦੀ ਹਵੇਲੀ’ ਰਿਲੀਜ਼

236
ਸਿਆਟਲ ’ਚ ਨਾਵਲ ‘ਤਿੜਕਦੀ ਹਵੇਲੀ’ ਰਿਲੀਜ਼ ਦੌਰਾਨ ਹਾਜ਼ਰ ਸ਼ਖਸੀਅਤਾਂ।
Share

ਲੇਖਕ ਸਾਧੂ ਸਿੰਘ ਸੰਘਾ ਸਨਮਾਨਿਤ
ਸਿਆਟਲ, 27 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੇੇ ਲੇਖਕ ਸਾਧੂ ਸਿੰਘ ਸੰਘਾ ਦਾ ਲਿਖਿਆ ਨਾਵਲ ‘ਤਿੜਕਦੀ ਹਵੇਲੀ’ ਸਿਆਟਲ ਵਿਚ ਸਾਹਿਤਕ ਪ੍ਰੇਮੀਆਂ ਵੱਲੋਂ ਰਿਲੀਜ਼ ਕੀਤਾ ਅਤੇ ਲੇਖਕ ਸਾਧੂ ਸਿੰਘ ਸੰਘਾ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਦਾ ਸੰਚਾਲਨ ਕਰਦਿਆਂ ਹਰਦੇਵ ਸਿੰਘ ਜੱਜ ਨੇ ਦੱਸਿਆ ਕਿ ਪੰਜਾਬੀ ਵਿਦੇਸ਼ਾਂ ’ਚੋਂ ਕਮਾਈ ਕਰਕੇ ਸ਼ਾਨਦਾਰ ਮਕਾਨ ਬਣਾਉਣ ਦੇ ਸ਼ੌਂਕ ਰੱਖਦੇ ਹਨ। ਪਰੰਤੂ ਰਿਸ਼ਤਿਆਂ ’ਚ ਫਰਕ ਪੈ ਜਾਣ ਤਾਂ ਮਕਾਨ ਦੀ ਅਹਿਮੀਅਤ ਨਹੀਂ ਰਹਿੰਦੀ। ਇਸ ਮੌਕੇ ਹਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਨਾਵਲ ਪੜ੍ਹ ਕੇ ਸਿੱਖਿਆ ਮਿਲਦੀ ਹੈ ਕਿ ਰਿਸ਼ਤਿਆਂ ’ਚ ਫਰਕ ਪੈਣ ਤੋਂ ਪਹਿਲਾਂ ਹੀ ਸੁਲਝਾ ਲੈਣੀ ਚਾਹੀਦੀ ਹੈ। ਨਹੀਂ ਤਾਂ ਮਕਾਨ ਹੀ ਰਹਿ ਜਾਂਦਾ ਹੈ। ਇਸ ਮੌਕੇ ਲੇਖਕ ਸਾਧੂ ਸਿੰਘ ਸੰਘਾ ਨੂੰ ਬਲਬੀਰ ਸਿੰਘ ਉਸਮਾਨਪੁਰ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਅਤੇ ਹਰਦੇਵ ਸਿੰਘ ਜੱਜ ਨੇ ਲੋਈ ਪਾ ਕੇ ਸਨਮਾਨਤ ਕੀਤਾ। ਅਖੀਰ ਵਿਚ ਸਾਧੂ ਸਿੰਘ ਸੰਘਾ ਨੇ ਸਿਆਟਲ ਦੇ ਪੰਜਾਬੀ ਭਾਈਚਾਰੇ ਦੇ ਸਾਹਿਤਕ ਪ੍ਰੇਮੀਆਂ ਦਾ ਧੰਨਵਾਦ ਕੀਤਾ।

Share