ਸਿਆਟਲ ‘ਚ ਸਾਰਾਗੜ੍ਹੀ ਜੰਗ ਦੇ ਮਹਾਨ ਸ਼ਹੀਦ ਯੋਧਿਆਂ ਦੀ ਯਾਦ ‘ਚ ਸਮਾਗਮ ਆਰੰਭ

580
ਗੁਰਦੁਆਰਾ ਸੱਚਾ ਮਾਰਗ ਐਬਰਨ ਵਿਚ ਸਾਰਾਗੜ੍ਹੀ ਜੰਗ ਵਿਚ 21 ਸਿੱਖ ਬਹਾਦਰ ਜਵਾਨਾਂ ਦੀ ਬਹਾਦਰੀ ਦਾ ਹਰਸ਼ਿੰਦਰ ਸਿੰਘ ਸੰਧੂ ਬਿਆਨ ਕਰਦੇ ਅਤੇ ਪਾਠ ਆਰੰਭ ਕਰਦੇ ਸਮੇਂ।
Share

ਸਿਆਟਲ, 9 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)-ਸਾਰਾਗੜ੍ਹੀ ਜੰਗ ਦੌਰਾਨ 36 ਸਿੱਖ ਰੈਜੀਮੈਂਟ ਦੇ 21 ਸਿੱਖ ਜਵਾਨ 10,000 ਅਫ਼ਗਾਨੀ ਫ਼ੌਜਾਂ ਦਾ ਬੜੀ ਦਲੇਰੀ ਤੇ ਬਹਾਦਰੀ ਨਾਲ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕਰਦਿਆਂ ਸ਼ਹੀਦ ਹੋ ਗਏ, ਜਿਨ੍ਹਾਂ ਦੀ ਯਾਦ ਵਿਚ ਹਰੇਕ ਸਾਲ ਦੀ ਤਰ੍ਹਾਂ ਸਿਆਟਲ ਦੇ ਗੁਰਦੁਆਰਾ ਸੱਚਾ ਮਾਰਗ ਵਿਚ ਜਗਦੇਵ ਸਿੰਘ ਸੰਧੂ ਤੇ ਉਨ੍ਹਾਂ ਦੇ ਪਿਤਾ ਬਲਰਾਜ ਸਿੰਘ ਸੰਧੂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕਰਕੇ ਧਾਰਮਿਕ ਸਮਾਗਮ ਆਰੰਭ ਕੀਤੇ ਗਏ, ਜਿਸ ਦੇ ਭੋਗ 13 ਸਤੰਬਰ ਐਤਵਾਰ ਨੂੰ ਪੈਣਗੇ। ਉਪਰੰਤ ਧਾਰਮਿਕ ਸਮਾਗਮਾਂ ਵਿਚ ਸੂਰਬੀਰ ਯੋਧਿਆਂ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਵੇਗਾ। ਗੁਰਦੁਆਰਾ ਸੱਚਾ ਮਾਰਗ ਦੇ ਬੁਲਾਰੇ ਹਰਸ਼ਿੰਦਰ ਸਿੰਘ ਸੰਧੂ ਨੇ ਸਮਾਗਮ ਆਰੰਭ ਕਰਦੇ ਸਮੇਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਬ੍ਰਿਟਿਸ਼ ਰਾਜ ਤੇ ਅਫ਼ਗਾਨੀ ਕਬੀਲਿਆਂ ਵਿਚਕਾਰ ਘਮਾਸਾਨ ਦੀ ਜੰਗ ਹੋਈ, ਜਿੱਥੇ ਸਿਰਫ 21 ਸਿੱਖ ਜਵਾਨਾਂ ਨੇ ਨਿਵੇਕਲੀ ਬਹਾਦਰੀ ਦਾ ਸਬੂਤ ਦਿੰਦਿਆਂ ਅਫ਼ਗਾਨੀ ਜਵਾਨਾਂ ਨੂੰ ਮਾਤ ਪਾ ਕੇ ਜਿੱਤ ਪ੍ਰਾਪਤ ਕੀਤੀ, ਜਿਨ੍ਹਾਂ ਨੂੰ ਮਰਨ ਉਪਰੰਤ ਬਹਾਦਰੀ ਦੇ ਸਨਮਾਨ ਨਾਲ ਬ੍ਰਿਟਿਸ਼ ਸੰਸਦ ਵਿਚ ਸਨਮਾਨਿਆ ਗਿਆ ਅਤੇ 21 ਸਿੱਖ ਜਵਾਨਾਂ ਦੀ ਬਹਾਦਰੀ ਦੀ ਚਰਚਾ ਕੀਤੀ, ਜਿਨ੍ਹਾਂ ਵਿਚ ਬਲਰਾਜ ਸਿੰਘ ਸੰਧੂ ਦੇ ਵੱਡੇ-ਵਡੇਰਿਆਂ ‘ਚੋਂ ਬਜ਼ੁਰਗ ਸ਼ਾਮਲ ਸਨ। ਸਾਰਾਗੜ੍ਹੀ ਜੰਗ ਦੀ ਪਾਕਿਸਤਾਨ ਦੇ ਖੈਬਰ ਪਖਤੁਨਵਾ ਥਾਂ ‘ਤੇ 21 ਸਿੱਖ ਬਹਾਦਰੀ ਨਾਲ ਲੜਦੇ ਸਮੇਂ ਸ਼ਹੀਦ ਹੋ ਗਏ, ਜਿਨ੍ਹਾਂ ਦੀ ਯਾਦ ਵਿਚ ਸਮਾਗਮ ਆਰੰਭ ਕੀਤੇ ਗਏ ਹਨ।


Share