ਸਿਆਟਲ ‘ਚ ਸਮਾਜ ਸੇਵੀ ਹਰਮਿੰਦਰ ਕੌਰ ਸਨਮਾਨਤ

1017
ਸਿਆਟਲ ਵਿਚ ਨਿੱਜੀ ਦੌਰੇ 'ਤੇ ਪਹੁੰਚੇ ਸਮਾਜ ਸੇਵੀ ਹਰਮਿੰਦਰ ਕੌਰ ਨੂੰ ਸਨਮਾਨਿਤ ਕਰਦੇ ਹੋਏ ਗੁਰਚਰਨ ਸਿੰਘ ਢਿੱਲੋਂ, ਰੁਪਿੰਦਰ ਸਿੰਘ, ਕੁਲਦੀਪ ਕੌਰ, ਇੰਦਰਜੀਤ ਕੌਰ, ਰਣਦੀਪ ਕੌਰ, ਹਰਸਿਮਰਨ ਸਿੰਘ ਵਿਰਕ, ਅਜੀਤਪਾਲ ਸਿੰਘ ਅਤੇ ਮਨਪ੍ਰੀਤ ਕੌਰ।
Share

ਸਿਆਟਲ, 29 ਜੁਲਾਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਬਾਰਡਰ ਦੇ ਪਿੰਡ ਨਸ਼ਹਿਰਾ ਢਾਲਾਂ ਦੀ ਜੰਮਪਲ ਅਤੇ ਮਾਝੇ ਦੀ ਸਨਮਾਨਤ ਹਸਤੀ ਸਵ. ਜਰਨੈਲ ਸਿੰਘ ਸੰਧੂ ਦੀ ਲੜਕੀ ਸਮਾਜ ਸੇਵੀ ਹਰਮਿੰਦਰ ਕੌਰ ਨੂੰ ਸਾਦੇ ਸਮਾਗਮ ਦੌਰਾਨ ਸਿਆਟਲ ਵਿਚ ਸਨਮਾਨਤ ਕੀਤਾ ਗਿਆ। ਬੀਬੀ ਹਰਮਿੰਦਰ ਕੌਰ ਨੂੰ ਬਤੌਰ ਅਧਿਆਪਕ ਪਿੰਡ ਉਮਰਪੁਰ ਵਿਚ ਵਧੀਆ ਅਧਿਆਪਕ ਦੇ ਤੌਰ ‘ਤੇ ਇਲਾਕਾ ਨਿਵਾਸੀਆਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ, ਜੋ ਅੱਜਕੱਲ੍ਹ ਸਮਾਜ ਸੇਵੀ ਕਾਰਜਾਂ ਵਿਚ ਜੁਟੇ ਹੋਏ ਹਨ। ਨਿੱਜੀ ਦੌਰੇ ‘ਤੇ ਪਹੁੰਚੇ ਹਰਮਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਭਰਾ ਜੋਗਿੰਦਰ ਸਿੰਘ ‘ਜਿੰਦ’ ਨੇ ਛੋਟੀ ਉਮਰੇ ਸੁਰ ਸਿੰਘ ਦਾ ਸਰਪੰਚ ਬਣ ਕੇ ਸਮਾਜ ਸੇਵੀ ਕਾਰਜਾਂ ਵਿਚ ਕੰਮ ਕਰਨ ਕਰਕੇ ਇਲਾਕੇ ‘ਚ ਨਾਮਣਾ ਖੱਟਿਆ ਸੀ, ਜਿਸ ਤੋਂ ਪ੍ਰਭਾਵਿਤ ਹੋ ਕੇ ਸਮਾਜ ਸੇਵੀ ਕੰਮ ਕਰਨੇ ਆਰੰਭ ਕੀਤੇ। ਇਸ ਮੌਕੇ ਰੁਪਿੰਦਰ ਸਿੰਘ ਨੇ ਸਵਾਗਤੀ ਭਾਸ਼ਣ ‘ਚ ਬੀਬੀ ਹਰਮਿੰਦਰ ਕੌਰ ਦੇ ਅਧਿਆਪਕ ਜੀਵਨ ਸਮੇਂ ਨਾਮਣਾ ਖੱਟਣ ਬਾਰੇ ਚਾਨਣਾ ਪਾਇਆ ਅਤੇ ਬੀਬੀ ਕੁਲਦੀਪ ਕੌਰ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।


Share