ਸਿਆਟਲ ‘ਚ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਵਸ ਮਨਾਇਆ

608
ਗੁਰਦੁਆਰਾ ਸੱਚਾ ਮਾਰਗ ਵੱਲੋਂ ਡਾ. ਸੁਰਿੰਦਰਜੀਤ ਸਿੰਘ ਮੌਲੀ ਨੂੰ ਸਿਰਪਾਓ ਦੇ ਕੇ ਨਿਵਾਜਣ ਤੋਂ ਬਾਅਦ ਪਰਿਵਾਰ ਤੇ ਪ੍ਰਬੰਧਕ ਕਮੇਟੀ ਨਾਲ ਯਾਦਗਾਰੀ ਤਸਵੀਰ।

ਸਿਆਟਲ, 18 ਨਵੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)-ਸਿਆਟਲ ਦੇ ਵੱਖ-ਵੱਖ ਗੁਰੂ ਘਰਾਂ ‘ਚ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰਾ ਸੱਚਾ ਮਾਰਗ ਦੇ ਕੀਰਤਨੀ ਜਥੇ ਭਾਈ ਕੁਲਵਿੰਦਰ ਸਿੰਘ, ਭਾਈ ਮੋਹਣ ਸਿੰਘ ਤੇ ਭਾਈ ਮਨਿੰਦਰ ਸਿੰਘ ਨੇ ਰਸਭਿੰਨਾ ਕੀਰਤਨ ਕਰਕੇ ਗੁਰੂ ਦਾ ਜਸ ਗਾਇਨ ਕੀਤਾ। ਇਸ ਮੌਕੇ ਤਿੰਨੇ ਦਿਨ ਗੁਰੂ ਘਰ ਦੇ ਸੇਵਾਦਾਰ ਡਾ. ਸੁਰਿੰਦਰਜੀਤ ਸਿੰਘ ਮਾਉਲੀ ਨੇ ਪਰਿਵਾਰ ਸਮੇਤ ਸ੍ਰੀ ਅਖੰਡ ਪਾਠ ਸਾਹਿਬ ਤੇ ਗੁਰੂ ਘਰ ਦੇ ਲੰਗਰਾਂ ਦੀ ਸੇਵਾ ਬੜੀ ਸ਼ਰਧਾ ਨਾਲ ਨਿਭਾਈ। ਭਾਈ ਮੋਹਣ ਸਿੰਘ ਨੇ ਕਰੋਨਾ ਮਹਾਂਮਾਰੀ ਦੇ ਬਚਾਅ ਲਈ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਅਖੀਰ ਵਿਚ ਗੁਰੂ ਘਰ ਵੱਲੋਂ ਹੈੱਡ ਗ੍ਰੰਥੀ ਭਾਈ ਮੋਹਣ ਸਿੰਘ ਨੇ ਡਾ. ਸੁਰਿੰਦਰਜੀਤ ਸਿੰਘ ਮੌਲੀ ਨੂੰ ਸਿਰਪਾਓ ਦੇ ਕੇ ਨਿਵਾਜਿਆ।