ਸਿਆਟਲ ‘ਚ ਸ਼ਹੀਦ ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਵਸ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ

30
ਪ੍ਰਭ ਆਸਰਾ - ਸਰਬ ਸਾਂਝਾ ਪਰਿਵਾਰ ਵੱਲੋਂ ਸ਼ਮਸ਼ੇਰ ਸਿੰਘ ਸੰਬੋਧਨ ਕਰਦੇ ਹੋਏ।
Share

ਸਿਆਟਲ, 23 ਨਵੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਵਸ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਗੁਰਦੁਆਰਾ ਸਿੰਘ ਸਭਾ ਰੈਨਟਨ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿੱਥੇ ਭਾਈ ਵਰਿਆਮ ਸਿੰਘ ਤੇ ਭਾਈ ਜਰਨੈਲ ਸਿੰਘ ਦੇ ਕੀਰਤਨੀ ਜੱਥੇ ਨੇ ਰਸਭਿੰਨਾ ਕੀਰਤਨ ਕਰਕੇ ਗੁਰੂ ਦਾ ਜੱਸ ਗਾਇਨ ਕੀਤਾ ਅਤੇ ਸ਼ਹੀਦ ਬਾਬਾ ਦੀਪ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ।

ਗੁਰਦੇਵ ਸਿੰਘ ਮਾਨ ਸਾਬਕਾ ਮੁੱਖ ਸੇਵਾਦਾਰ ਤੇ ਤਾਰਾ ਸਿੰਘ ਤੰਬੜ ਤੇ ਸਹਿਯੋਗੀ ਲੰਗਰਾਂ ਦੀ ਸੇਵਾ ਕਰਦੇ ਸਮੇਂ।

ਗੁਰੂ ਘਰ ਦੇ ਮੁੱਖ ਸੇਵਾਦਾਰ ਰਹੇ ਗੁਰਦੇਵ ਸਿੰਘ ਮਾਨ ਦੇ ਪਰਿਵਾਰ ਵੱਲੋਂ ਪਾਠ ਤੇ ਲੰਗਰਾਂ ਦੀ ਸੇਵਾ ਬੜੀ ਸ਼ਰਧਾ ਨਾਲ ਨਿਭਾਈ। ਇਸ ਮੌਕੇ ਪ੍ਰਭੂ ਆਸਰਾ – ਸਰਬ ਸਾਂਝਾ ਪਰਿਵਾਰ ਵੱਲੋਂ ਭਾਈ ਸਮਸ਼ੇਰ ਸਿੰਘ ਨੇ ਪ੍ਰਭੂ ਆਸਰਾ ਵੱਲੋਂ ਬੇਸਹਾਰਾ ਮਾਨਸਿਕ ਰੋਗੀ, ਅਪਾਹਿਜ, ਅਨਾਥ, ਬਜ਼ੁਰਗਾਂ ਅਤੇ ਗੁੰਸਸ਼ੁਦਾ ਪ੍ਰਾਣੀਆਂ ਦੀ ਸੇਵਾ-ਸੰਭਾਲ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਯੋਗਦਾਨ ਤੇ ਸਹਿਯੋਗ ਦੇਣ ਲਈ ਵਚਨਬੱਧ ਹੋਏ।


Share