ਸਿਆਟਲ ’ਚ ਮੌਤਾਂ ਦਾ ਕਹਿਰ ਜਾਰੀ; ਪੰਜਾਬੀ ਭਾਈਚਾਰੇ ’ਚ ਸੋਗ

599
ਮਾਤਾ ਹਰਦੀਪ ਕੌਰ ਗੋਰਾਇਆ, ਸੁਖਚੈਨ ਸਿੰਘ ਸੁੱਖਾ ਅਤੇ ਅਮਰਜੀਤ ਸਿੰਘ ਵਿਛੋਆ (85) ਦੀ ਯਾਦਗਾਰੀ ਫੋਟੋ।
Share

ਸਿਆਟਲ, 14 ਅਪ੍ਰੈਲ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਗੁਰਦੁਆਰਾ ਬੋਥਲ ਦੇ ਸਾਬਕਾ ਮੁੱਖ ਸੇਵਾਦਾਰ ਮਨਮੋਹਣ ਸਿੰਘ ਢਿੱਲੋਂ ਦੇ ਪੂਜਨੀਕ ਮਾਤਾ ਜੀ ਗੁਰਮੇਜ ਕੌਰ ਢਿੱਲੋਂ ਅਤੇ ਮੌਜੂਦਾ ਸੇਵਾਦਾਰ ਗੁਰਮੇਲ ਸਿੰਘ ਗਿੱਲ ਦੇ ਮਾਤਾ ਜੀ ਪਿਛਲੇ ਹਫਤੇ ਅਕਾਲ ਚਲਾਣਾ ਕਰ ਗਏ ਸਨ। ਹੁਣ ਡਾ. ਸੁਰਿੰਦਰ ਸਿੰਘ ਤੂੰਗ ਦੀ ਸੱਸ ਹਰਦੀਪ ਕੌਰ ਪਤਨੀ ਸ. ਮੁਖਤਾਰ ਸਿੰਘ ਗੋਰਾਇਆ ਦੀ ਮੌਤ ਹੋ ਗਈ। ਬੋਇੰਗ ’ਚ ਕੰਮ ਕਰ ਰਹੇ ਅਮਨਦੀਪ ਸਿੰਘ ਭੁੱਲਰ ਦੇ ਸਤਿਕਾਰਯੋਗ ਪਿਤਾ ਜੀ ਅਮਰਜੀਤ ਸਿੰਘ ਵਿਛੋਆ (85) ਦੀ ਐਕਸੀਡੈਂਟ ਕਰਕੇ ਮੌਤ ਹੋ ਗਈ। ਸਿਆਟਲ ਦੇ ਹਰਪਾਲ ਸਿੰਘ ਪਹਿਲਵਾਨ ਲਿੰਮੋਜ਼ੀਨ ਕਾਰੋਬਾਰੀ ਦੀ ਅਚਨਚੇਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਰੀਅਲ ਅਸਟੇਟ ਦੇ ਕਾਰੋਬਾਰੀ ਸਕੱਤਰ ਸਿੰਘ ਸੰਧੂ ਦੇ ਛੋਟੇ ਭਰਾ ਸੁਖਚੈਨ ਸਿੰਘ ਸੁੱਖਾ ਦੀ ਸੰਖੇਪ ਬਿਮਾਰੀ ਕਾਰਨ ਮੌਤ ਦੀ ਖ਼ਬਰ ਮਿਲੀ ਹੈ। ਪੰਜਾਬੀ ਭਾਈਚਾਰੇ ’ਚ ਨਾਮਵਰ ਸ਼ਖਸੀਅਤਾਂ ਦੀ ਮੌਤ ਹੋ ਜਾਣ ਕਰਕੇ ਗਹਿਰਾ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ।

Share