ਸਿਆਟਲ ’ਚ ਮਾਘੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ

194
ਗੁਰਦੁਆਰਾ ਸੱਚਾ ਮਾਰਗ ਦਾ ਕੀਰਤਨੀ ਜੱਥਾ ਭਾਈ ਕੁਲਵਿੰਦਰ ਸਿੰਘ, ਭਾਈ ਮੋਹਣ ਸਿੰਘ ਤੇ ਭਾਈ ਮਨਿੰਦਰ ਸਿੰਘ 40 ਮੁਕਤਿਆਂ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਇਤਿਹਾਸ ਬਾਰੇ ਜਾਣੂ ਕਰਾਉਦੇ ਸਮੇਂ।
Share

ਸਿਆਟਲ, 21 ਜਨਵਰੀ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)-ਸਿਆਟਲ ਦੇ ਵੱਖ-ਵੱਖ ਗੁਰੂ ਘਰਾਂ ਵਿਚ ਹਫਤਾਵਾਰੀ ਧਾਰਮਿਕ ਸਮਾਗਮ ਆਯੋਜਿਤ ਕਰਕੇ ਮਾਘੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰਾ ਸੱਚਾ ਮਾਰਗ ਵਿਚ ਹਫ਼ਤਾਵਾਰੀ ਪ੍ਰੋਗਰਾਮ ’ਚ ਗੁਰੂਘਰ ਦੇ ਕੀਰਤਨੀ ਜਥੇ ਭਾਈ ਕੁਲਵਿੰਦਰ ਸਿੰਘ, ਭਾਈ ਮੋਹਣ ਸਿੰਘ ਤੇ ਭਾਈ ਮਨਿੰਦਰ ਸਿੰਘ ਨੇ ਰਸਭਿੰਨਾ ਕੀਰਤਨ ਕਰਕੇ ਗੁਰੂ ਦਾ ਜਸ ਗਾਇਨ ਕੀਤਾ ਅਤੇ ਮੁਕਸਤਰ ਸਾਹਿਬ ਸਿੱਖਾਂ ਦੀਆਂ ਸ਼ਹੀਦੀਆਂ – 40 ਮੁਕਤਿਆਂ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਵਿਸਥਾਰ ਸਹਿਤ ਇਤਿਹਾਸ ਤੋਂ ਜਾਣੂ ਕਰਾਇਆ। ਗੁਰੂ ਘਰ ਵਿਚ ਸਮੁੱਚੀ ਸੰਗਤ ਵਲੋਂ ਸਾਂਝੇ ਤੌਰ ’ਤੇ ਲੰਗਰਾਂ ਦੀ ਸੇਵਾ ਕੀਤੀ ਗਈ। ਸਟੇਜ ਤੋਂ ਹਰਸ਼ਿੰਦਰ ਸਿੰਘ ਸੰਧੂ ਨੇ ਸ੍ਰੀ ਮੁਕਤਸਰ ਸਾਹਿਬ 40 ਮੁਕਤਿਆਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਅਖੀਰ ਵਿਚ ਹੈੱਡ ਗ੍ਰੰਥੀ ਭਾਈ ਮੋਹਣ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਕੋਰੋਨਾ ਮਹਾਂਮਾਰੀ ਵਰਗੀ ਬਿਮਾਰੀ ਤੋਂ ਬਚਾਓ ਲਈ ਅਤੇ ਦਿੱਲੀ ਚੱਲ ਰਹੇ ਕਿਸਾਨ ਅੰਦੋਲਨ ਦੀ ਸਫਲਤਾ ਲਈ ਕਾਮਨਾ ਕੀਤੀ।

Share