ਸਿਆਟਲ ’ਚ ਭਾਈ ਸੁਬੇਗ ਸਿੰਘ ਤੇ ਉਨ੍ਹਾਂ ਦੇ ਸਪੁੱਤਰ ਸਹਿਬਾਜ਼ ਸਿੰਘ ਜੀ ਦਾ ਸ਼ਹੀਦੀ ਦਿਵਸ ਮਨਾਇਆ

496
ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਦਲਜੀਤ ਸਿੰਘ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਸਮੇਂ।
Share

ਸਿਆਟਲ, 31 ਮਾਰਚ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੈਂਟ ਵਿਚ ਭਾਈ ਸੁਬੇਗ ਸਿੰਘ ਤੇ ਉਨ੍ਹਾਂ ਦੇ ਸਪੁੱਤਰ ਭਾਈ ਸਹਿਬਾਜ਼ ਸਿੰਘ ਅਤੇ ਕਾਬੁਲ ਵਿਚ ਗੁਰਦੁਆਰੇ ਹਮਲੇ ਦੌਰਾਨ 25 ਸਿੰਘ ਸ਼ਹੀਦ ਕਰ ਦਿੱਤੇ ਗਏ ਸਨ, ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਕਥਾਵਾਚਕ ਭਾਈ ਅਮਨ ਸਿੰਘ ਨੇ ਕਥਾ ਰਾਹੀਂ ਦੱਸਿਆ ਕਿ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਸਿੱਖੀ ਛੱਡ ਕੇ ਮੁਸਲਮਾਨ ਧਰਮ ਕਬੂਲ ਕਰਨ ਲਈ ਭਾਈ ਸੁਬੇਗ ਸਿੰਘ ਤੇ ਉਨ੍ਹਾਂ ਦੇ ਸਪੁੱਤਰ ਭਾਈ ਸਹਿਬਾਜ਼ ਸਿੰਘ (18) ਨੂੰ ਤਸੀਹੇ ਦੇ ਕੇ ਧਰਮ ਪ੍ਰਵਿਰਤਨ ਲਈ ਮਜਬੂਰ ਕੀਤਾ, ਪਰੰਤੂ ਗੁੁਰੂ ਦੇ ਸਿੱਖਾਂ ਨੇ ‘ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ’।

ਭਾਈ ਅਮਨ ਸਿੰਘ ਗੁਰੂ ਘਰ ਵੱਲੋਂ ਪਾਠ ਤੇ ਲੰਗਰਾਂ ਦੀ ਸੇਵਾ ਕਰਨ ਵਾਲੇ ਮਾਤਾ ਨਿਰਮਲ ਕੌਰ ਦੇ ਸਪੁੱਤਰ ਜਸਬੀਰ ਸਿੰਘ ਨੂੰ ਸਿਰਪਾਓ ਦੇ ਕੇ ਨਿਵਾਜਦੇ ਸਮੇਂ।
ਭਾਈ ਸੁਬੇਗ ਸਿੰਘ ਤੇ ਉਨ੍ਹਾਂ ਦੇ 18 ਸਾਲਾ ਸਪੁੱਤਰ ਸਹਿਬਾਜ਼ ਸਿੰਘ ਨੂੰ ਤਸੀਹੇ ਦੇ ਕੇ 1745 ’ਚ ਸ਼ਹੀਦ ਕਰ ਦਿੱਤਾ। ਪਰੰਤੂ ਗੁਰੂ ਦੀ ਬਖਸ਼ੀ ਸਿੱਖੀ ਬਰਕਰਾਰ ਰੱਖੀ। ਕਾਬੁਲ ਦੇ ਗੁਰਦੁਆਰੇ ਵਿਚ ਨਕਸਲਵਾਦੀਆਂ ਨੇ ਨਸਲੀ ਹਮਲਾ ਕਰਕੇ 25 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ, ਜਿਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਭਾਈ ਦਲਜੀਤ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਲੰਗਰਾਂ ਦੀ ਸੇਵਾ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਭਾਵਨਾ ਨਾਲ ਮਾਤਾ ਨਿਰਮਲ ਕੌਰ ਦੇ ਸਪੁੱਤਰ ਭਾਈ ਜਸਬੀਰ ਸਿੰਘ ਨੂੰ ਗੁਰੂ ਘਰ ਵੱਲੋਂ ਸਿਰੋਪਾਉ ਦੇ ਕੇ ਕਥਾਵਾਚਕ ਭਾਈ ਅਮਨ ਸਿੰਘ ਨੇ ਨਿਵਾਜਿਆ।

Share