ਸਿਆਟਲ ’ਚ ਫੁਲਕਾਰੀ ਤੀਆਂ ਦਾ ਮੇਲਾ 10 ਜੁਲਾਈ ਅਤੇ ਬੱਚਿਆਂ ਦਾ ਖੇਡ ਕੈਂਪ 2 ਜੁਲਾਈ ਤੋਂ: ਤਿਆਰੀਆਂ ਮੁਕੰਮਲ

42
ਫੁਲਕਾਰੀ ਤੀਆਂ ਦੇ ਮੇਲੇ ਦੀਆਂ ਪ੍ਰਬੰਧਕ ਤਿਆਰੀ ਕਰਦੇ ਸਮੇਂ।
Share

ਸਿਆਟਲ, 29 ਜੂਨ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)-ਪੰਜਾਬੀ ਭਾਈਚਾਰੇ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਕੈਂਟ ਦੇ ਮੁਰੈਡੀਅਨ ਮਿਡਲ ਸਕੂਲ ਦੇ ਖੁੱਲ੍ਹੇ ਮੈਦਾਨ ਵਿਚ 20 ਜੁਲਾਈ, ਦਿਨ ਐਤਵਾਰ 3 ਤੋਂ 8 ਵਜੇ ਤੱਕ ਨਵੀਂ ਜਗ੍ਹਾ ਫੁਲਕਾਰੀ ਤੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ। ਮੁੱਖ ਪ੍ਰਬੰਧਕਾਂ ਗੁਰਦੀਪ ਕੌਰ ਝੱਲੀ ਤੇ ਰਾਜਪ੍ਰੀਤ ਕੌਰ ਮੱਲੀ ਨੇ ਜਾਣਕਾਰੀ ਦਿੱਤੀ ਕਿ ਫੁਲਕਾਰੀ ਤੀਆਂ ਦੇ ਮੇਲੇ ਦੀ ਜ਼ੋਰਦਾਰ ਤਿਆਰੀ ਚੱਲ ਰਹੀ ਹੈ, ਜਿੱਥੇ ਬੀਬੀਆਂ ਦੇ ਮੇਲੇ ’ਚ ਗਿੱਧਾ, ਗੀਤ-ਸੰਗੀਤ, ਬੋਲੀਆਂ, ਟੱਪੇ ਅਤੇ ਡੀ.ਜੇ. ਨਾਲ ਹੋਰ ਕਈ ਆਈਟਮਾਂ ਪੇਸ਼ ਕੀਤੀ ਜਾਣਗੀਆਂ। ਵੱਖ-ਵੱਖ ਤਰ੍ਹਾਂ ਦੇ ਸਟਾਲ ਲਗਾਏ ਜਾ ਰਹੇ ਹਨ। ਕੋਈ ਟਿਕਟ ਨਹੀਂ, ਸਗੋਂ ਖਾਣਾ ਮੁਫਤ ਮੁਹੱਈਆ ਕੀਤਾ ਜਾ ਰਿਹਾ ਹੈ। ਸਕਿਓਰਿਟੀ ਦਾ ਵਿਸ਼ੇਸ਼ ਇੰਤਜ਼ਾਮ ਕੀਤਾ ਜਾਵੇਗਾ। ਸਿਮਰਨ ਸਿੰਘ, ਸੁਰਿੰਦਰ ਸਿੰਘ ਗਿੱਲ ਤੇ ਗੁਰਪ੍ਰੀਤ ਸਿੰਘ ਧੰਜੂ ਵੱਲੋਂ ਟੀ.ਵੀ., ਫੋਟੋਆਂ ਦਾ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਹੈ। ਇਸ ਸਾਲ 12ਵਾਂ ਚਿਲਡਰਨ ਸਮਰ ਸਪੋਰਟਸ ਕੈਂਪ-2022 ਸ਼ਾਮੀ 2 ਜੁਲਾਈ ਨੂੰ ਸ਼ਨਿੱਚਰਵਰ 5 ਵਜੇ ਅਰਦਾਸ ਕਰਕੇ ਸ਼ੁੱਭ ਆਰੰਭ ਹੋਣਗੇ, ਜੋ ਹਰੇਕ ਸ਼ਨਿੱਚਰਵਾਰ ਤੇ ਐਤਵਾਰ 5 ਤੋਂ 7 ਵਜੇ ਤੱਕ 28 ਅਗਸਤ ਤੱਕ ਚੱਲੇਗਾ। ਬੱਚਿਆਂ ਨੂੰ ਸਰੀਰਕ ਫਿੱਟਨੈੱਸ ਤੋਂ ਇਲਾਵਾ ਵੱਖ-ਵੱਖ ਖੇਡਾਂ ਲਈ ਮਾਹਰ ਕੋਚਾਂ ਤੋਂ ਕੋਚਿੰਗ ਮੁਹੱਈਆ ਕੀਤੀ ਜਾ ਰਹੀ ਹੈ, ਜਿਸ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ। ਬੱਚਿਆਂ ਨੂੰ ਖੇਡਾਂ ਤੇ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸੇ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇਗਾ। ਬੱਚਿਆਂ ਤੋਂ ਕੋਈ ਫੀਸ ਨਹੀਂ, ਸਗੋਂ ਮੁਫਤ ਸਪੋਰਟਸ ਕਿੱਟਾਂ ਤੇ ਰਿਫਰੈਸ਼ਮੈਂਟ ਦਾਨੀਆਂ ਵੱਲੋਂ ਮੁਹੱਈਆ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਗੁਰਚਰਨ ਸਿੰਘ ਢਿੱਲੋਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਬੱਚਿਆਂ ਨੂੰ ਖੁੱਲ੍ਹਾ ਸੱਦਾ ਹੈ।

Share