ਸਿਆਟਲ ’ਚ ਦੇਸੀ ਮਹੀਨੇ ਚੇਤ ਦੀ ਸੰਗਰਾਂਦ ਦੇ ਆਰੰਭ ’ਚ ਨਵੇਂ ਸਾਲ ’ਤੇ ਧਾਰਮਿਕ ਸਮਾਗਮ

664
ਗੁਰਦੁਆਰਾ ਸੱਚਾ ਮਾਰਗ ਸਿਆਟਲ ਵਿਚ ਪਾਠ ਦੇ ਲੰਗਰਾਂ ਦੀ ਸੇਵਾ ਨਿਭਾਉਣ ਵਾਲੇ ਪਰਿਵਾਰਕ ਮੁਖੀ ਸੁਖਵੰਤ ਸਿੰਘ ਗਿੱਲ ਨੂੰ ਸਿਰੋਪਾਓ ਦੇ ਕੇ ਨਿਵਾਜਦੇ ਹੋਏ ਪ੍ਰਬੰਧਕ।
Share

ਸਿਆਟਲ, 17 ਮਾਰਚ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਨਾਨਕਸ਼ਾਹੀ ਕੈਲੰਡਰ ਮੁਤਾਬਕ ਦੇਸੀ ਮਹੀਨੇ ਚੇਤ ਦੀ ਸੰਗਰਾਂਦ ਦੇ ਆਰੰਭ ’ਚ ਨਵੇਂ ਸਾਲ ਤੇ ਗੁਰਦੁਆਰਾ ਸੱਚਾ ਮਾਰਗ ਸਿਆਟਲ ’ਚ ਧਾਰਮਿਕ ਸਮਾਗਮ ਆਯੋਜਿਤ ਕੀਤੇ ਗਏ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਧਾਰਮਿਕ ਸਮਾਗਮਾਂ ’ਚ ਗੁਰੂ ਘਰ ਦੇ ਕੀਰਤਨੀ ਜੱਥੇ ਭਾਈ ਕੁਲਵਿੰਦਰ ਸਿੰਘ, ਭਾਈ ਦਵਿੰਦਰ ਸਿੰਘ ਰੰਗੀਲਾ ਤੇ ਭਾਈ ਮਨਿੰਦਰ ਸਿੰਘ ਨੇ ਰਸਭਿੰਨਾ ਕੀਰਤਨ ਕਰਕੇ ਗੁਰੂ ਦਾ ਜੱਸ ਗਾਇਨ ਕੀਤਾ। ਸਟੇਜ ਸਕੱਤਰ ਹਰਸ਼ਿੰਦਰ ਸਿੰਘ ਸੰਧੂ ਨੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਦੇਸੀ ਨਵਾਂ ਸਾਲ ਤੇ ਚੇਤ ਮਹੀਨੇ ਦੀ ਆਰੰਭਤਾ ਦੀਆਂ ਵਧਾਈਆਂ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਮਾਤਾ ਮਹਿੰਦਰ ਕੌਰ ਦੀ ਪਹਿਲੀ ਬਰਸੀ ਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਅਤੇ ਲੰਗਰਾਂ ਦੀ ਸੇਵਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਨਿਭਾਉਣ ਤੇ ਪਰਿਵਾਰ ਦੇ ਮੁਖੀ ਸੁਖਵੰਤ ਸਿੰਘ ਗਿੱਲ ਨੂੰ ਗੁਰੂ ਘਰ ਵੱਲੋਂ ਗ੍ਰੰਥੀ ਸਿੰਘ ਭਾਈ ਬਲਬੀਰ ਸਿੰਘ ਨੇ ਸਿਰੋਪਾਓ ਦੇ ਕੇ ਨਿਵਾਜਿਆ। ਭਾਈ ਬਲਬੀਰ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਸਮਾਗਮ ’ਚ ਦਲਜੀਤ ਸਿੰਘ ਵਿਰਕ, ਅਮਰੀਕ ਸਿੰਘ, ਸੇਮ ਵਿਰਕ, ਕੁਲਦੀਪ ਸਿੰਘ ਕਾਹਲੋਂ, ਰੇਸ਼ਮ ਸਿੰਘ ਦਿਉਲ, ਸੂਬੇਦਾਰ ਮਹਿੰਦਰ ਸਿੰਘ, ਗੁਰਅਜਮੇਰ ਸਿੰਘ, ਲਖਵਿੰਦਰ ਸਿੰਘ, ਬੀਬੀ ਰਾਜਵਿੰਦਰ ਕੌਰ ਨੇ ਪਰਿਵਾਰ ਸਮੇਤ ਗੁਰੂ ਘਰ ’ਚ ਹਾਜ਼ਰੀ ਭਰੀ।

Share