ਸਿਆਟਲ ’ਚ ਦਸਾਂ ਗੁਰੂ ਸਾਹਿਬਾਨਾਂ ਦੇ ਅਖੰਡ ਪਾਠ ਤੇ ਲੰਗਰਾਂ ਦੀ ਸੇਵਾ ਨਿਭਾਉਣ ’ਤੇ ਬੀਬੀਆਂ ਨੂੰ ਸਿਰੋਪਾਓ

71
ਸਿਆਟਲ ਦੇ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦਸਾਂ ਗੁਰੂਆਂ ਦੇ ਸ੍ਰੀ ਅਖੰਡ ਪਾਠਾਂ ਦੀ ਸੇਵਾ ਅਤੇ ਲੰਗਰਾਂ ਦੀ ਸੇਵਾ ਨਿਭਾਉਣ ਵਾਲੀਆਂ ਬੀਬੀਆਂ ਨੂੰ ਗੁਰੂ ਘਰ ਵੱਲੋਂ ਸਿਰੋਪਾਓ ਦੇ ਕੇ ਨਿਵਾਜਦੇ ਸਮੇਂ।
Share

ਸਿਆਟਲ, 2 ਜੂਨ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਦਸਾਂ ਪਾਤਸ਼ਾਹੀਆਂ ਦੇ ਗੁਰਪੁਰਬ ਮਨਾਉਣ ਲਈ ਸ੍ਰੀ ਅਖੰਡ ਪਾਠ ਸਾਹਿਬ ਤੇ ਲੰਗਰਾਂ ਦੀ ਸੇਵਾ ਨਿਭਾਉਣ ’ਤੇ ਗੁਰੂ ਘਰ ਵੱਲੋਂ ਬੀਬੀਆਂ ਨੂੰ ਸਿਰੋਪਾਓ ਦੇ ਕੇ ਨਿਵਾਜਿਆ ਗਿਆ ਅਤੇ ਉਨ੍ਹਾਂ ਦੀ ਲਗਨ ਨਾਲ ਸੇਵਾ ਕਰਨ ਦੀ ਸ਼ਲਾਘਾ ਕੀਤੀ ਗਈ। ਭਾਈ ਦਵਿੰਦਰ ਸਿੰਘ ਨੇ ਬੀਬੀ ਰਾਜਵਿੰਦਰ ਕੌਰ, ਬਲਬੀਰ ਕੌਰ, ਸ਼ਰਨਜੀਤ ਕੌਰ, ਚਰਨਜੀਤ ਕੌਰ, ਜਸਬੀਰ ਕੌਰ, ਸੁਰਿੰਦਰ ਕੌਰ, ਅਮਰਜੀਤ ਕੌਰ, ਸੁਰਜੀਤ ਕੌਰ, ਮਨਜੀਤ ਕੌਰ ਤੇ ਬੀਬੀ ਅਮਰਜੀਤ ਕੌਰ ਨੂੰ ਸਿਰੋਪਾਓ ਦਿੰਦਿਆਂ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਛੱਡ ਕੇ ਸੇਵਾ ਪ੍ਰਦਾਨ ਕੀਤੀ ਗਈ ਅਤੇ ਉਨ੍ਹਾਂ ਦੀ ਤੰਦਰੁਸਤੀ ਅਤੇ ਅੱਗੇ ਤੋਂ ਸੇਵਾ ਉਦਮ ਕਰਨ ਲਈ ਕਾਮਨਾ ਕੀਤੀ ਗਈ। 6 ਜੂਨ ਨੂੰ ਨਵੀਂ ਪ੍ਰਬੰਧਕ ਕਮੇਟੀ ਚਾਰਜ ਸੰਭਾਲੇਗੀ।

Share