ਸਿਆਟਲ ’ਚ ਡਾ. ਰਮਨਦੀਪ ਸਿੰਘ ਸਿੱਧੂ ਨੂੰ ਸਦਮਾ: ਪਿਤਾ ਕੁਲਵੰਤ ਸਿੰਘ ਸਿੱਧੂ ਦੀ ਮੌਤ

873
ਸਵ. ਕੁਲਵੰਤ ਸਿੰਘ ਸਿੱਧੂ ਦੀ ਯਾਦਗਾਰੀ ਫੋਟੋ।
Share

ਸਿਆਟਲ, 21 ਅਪ੍ਰੈਲ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਖੇਤੀਬਾੜੀ ਮਹਿਕਮੇ ’ਚ ਚੀਫ ਖੇਤੀਬਾੜੀ ਅਫਸਰ ਰਹੇ ਕੁਲਵੰਤ ਸਿੰਘ ਸਿੱਧੂ (76) ਦੀ ਲੰਮੀ ਜਾਨਲੇਵਾ ਬਿਮਾਰੀ ਕਾਰਨ ਸਿਆਟਲ ’ਚ ਮੌਤ ਹੋ ਗਈ, ਜਿਸ ਦੀ ਖ਼ਬਰ ਸੁਣਦਿਆਂ ਹੀ ਪੰਜਾਬੀ ਭਾਈਚਾਰੇ ’ਚ ਮਾਤਮ ਛਾ ਗਿਆ। ਖਾਲਸਾ ਕਾਲਜ ਅੰਮਿ੍ਰਤਸਰ ਤੋਂ ਐੱਮ.ਐੱਸ. ਕਰਕੇ ਮਨੋਹਰਪੁਰ (ਗੁਰਦਾਸਪੁਰ) ਦੇ ਜੰਮਪਲ, ਲੰਮਾ ਸਮਾਂ ਚੀਫ ਐਗਰੀਕਲਚਰਲ ਅਫਸਰ ਅੰਮਿ੍ਰਤਸਰ ਰਹੇ ਅਤੇ ਪਿਛਲੇ 2 ਸਾਲ ਤੋਂ ਆਪਣੇ ਲੜਕੇ ਡਾ. ਰਮਨਦੀਪ ਸਿੰਘ ਸਿੱਧੂ (ਸਰਜਨ) ਪਾਸ ਰਹਿ ਰਹੇ ਸਨ। ਕੁਲਵੰਤ ਸਿੰਘ ਸਿੱਧੂ ਬੁੱਧੀਜੀਵੀ ਤੇ ਸਮਾਜਸੇਵੀ ਸਨ, ਜੋ ਹਰ ਵੇਲੇ ਲੋੜਵੰਦਾਂ ਦੀ ਮਦਦ ਕਰਦੇ ਸਨ। ਉਨ੍ਹਾਂ ਦੀ ਲੜਕੀ ਗਗਨ ਮੱਤੇਵਾਲ ਸਰਕਾਰੀ ਹਸਪਤਾਲ ਵਿਚ ਬਤੌਰ ਡਾਕਟਰ ਸੇਵਾ ਨਿਭਾ ਰਹੀ ਹੈ। ਕੁਲਵੰਤ ਸਿੰਘ ਸਿੱਧੂ ਦਾ ਸਸਕਾਰ 24 ਅਪ੍ਰੈਲ, ਦਿਨ ਐਤਵਾਰ ਕੈਂਟ ਵਿਚ 11 ਤੋਂ 2 ਵਜੇ ਤੱਕ ਹੋਵੇਗਾ ਅਤੇ ਅੰਤਿਮ ਅਰਦਾਸ ਗੁਰਦੁਆਰਾ ਬੋਥਲ (ਸਿਆਟਲ) ਵਿਚ 3.30 ਤੋਂ 5 ਵਜੇ ਹੋਵੇਗੀ। ਬਾਬਾ ਬੁੱਢਾ ਸੰਸਥਾ ਦੇ ਅਹੁਦੇਦਾਰ ਅਮਰਪਾਲ ਸਿੰਘ ਕਾਹਲੋਂ, ਸਤਵਿੰਦਰ ਸਿੰਘ ਸੰਧੂ, ਗੁਰਦੀਪ ਸਿੰਘ ਸਿੱਧੂ, ਜਸਬੀਰ ਸਿੰਘ ਰੰਧਾਵਾ, ਹਰਦੀਪ ਸਿੰਘ ਸਿੱਧੂ, ਅਮਨਦੀਪ ਸਿੰਘ ਭੁੱਲਰ, ਨਵਦੀਪ ਹੁੰਦਲ, ਹਰਮੰਗਲ ਧਾਲੀਵਾਲ, ਕਰਮਜੀਤ ਸਿੰਘ ਢਿੱਲੋਂ, ਸੌਰਬ ਰਿਸ਼ੀ, ਬਲਵੰਤ ਸਿੰਘ ਔਲਖ ਤੇ ਸੁਖਚੈਨ ਸਿੰਘ ਸੰਧੂ ਅਤੇ ਹਰਭਜਨ ਸਿੰਘ ਘੁੰਮਣ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਦੱਸਿਆ ਕਿ ਸਿਆਟਲ ਦੀ ਵਿਸ਼ੇਸ਼ ਸ਼ਖਸੀਅਤ ਸਦਾ ਲਈ ਵਿਛੜ ਗਈ।

Share