ਸਿਆਟਲ ’ਚ ਜਿੰਮ ਖੁੱਲਦਿਆਂ ਹੀ ਪੰਜਾਬੀ ਨੌਜਵਾਨਾਂ ’ਚ ਕਸਰਤ ਕਰਨ ਦਾ ਰੁਝਾਨ ਵਧਿਆ

544
ਰੈਨਟਨ ਸ਼ਹਿਰ ’ਚ 24 ਘੰਟੇ ਜਿੰਮ ਖੋਲ੍ਹਣ ਸਮੇਂ ਪੰਜਾਬੀ ਨੌਜਵਾਨ ਕਸਰਤ ਕਰਦੇ ਦਿਖਾਈ ਦੇ ਰਹੇ ਹਨ।
Share

ਸਿਆਟਲ, 10 ਫਰਵਰੀ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਦੂਜੀ ਫੇਜ਼ ਸ਼ੁਰੂ ਹੁੰਦਿਆਂ ਸਿਆਟਲ ਵਿਚ ਵੱਖ-ਵੱਖ ਜਗ੍ਹਾ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਦਿਆਂ ਜਿੰਮ ਖੋਲ੍ਹੇ ਗਏ ਹਨ, ਜਿੱਥੇ ਵੱਖ-ਵੱਖ ਨਸਲਾਂ ਤੇ ਧਰਮਾਂ ਦੇ ਲੋਕਾਂ ਤੋਂ ਇਲਾਵਾ ਪੰਜਾਬੀ ਨੌਜਵਾਨਾਂ ’ਚ ਕਸਰਤ ਕਰਨ ਲਈ ਵਧੇਰੇ ਰੁਝਾਨ ਵੇਖਣ ਨੂੰ ਮਿਲਿਆ। ਜਿੰਮ ਦੇ ਦਫਤਰ ’ਚ ਕੰਮ ਕਰ ਰਹੀ ਪੰਜਾਬਣ ਲੜਕੀ ਜੀਨਾ ਗਰਚਾ ਨੇ ਦੱਸਿਆ ਕਿ ਸਵੇਰੇ 5 ਤੋਂ ਸ਼ਾਮ 9 ਵਜੇ ਤੱਕ ਜਿੰਮ ਖੋਲ੍ਹੀ ਗਈ ਹੈ, ਜਿੱਥੇ ਸਾਰਿਆਂ ਨੂੰ ਮਾਸਕ ਪਾਉਣ, ਸਮਾਜਿਕ 6 ਫੁੱਟ ਦੀ ਦੂਰੀ ਤੇ ਸਫਾਈ ਰੱਖਣਾ ਲਾਜ਼ਮੀ ਦੱਸਿਆ। ਸਾਰਾ ਦਿਨ ਨੌਜਵਾਨ ਲੜਕੇ, ਲੜਕੀਆਂ, ਬਜ਼ੁਰਗ ਤੇ ਬੀਬੀਆਂ ਵਿਚ ਕਸਰਤ ਕਰਨ ਦਾ ਰੁਝਾਨ ਰਿਹਾ। ਕਸਰਤ ਕਰ ਰਹੇ ਨੌਜਵਾਨ ਮਾਣਕੂ ਤੇ ਈਸ਼ਰ ਸਿੰਘ ਨੇ ਦੱਸਿਆ ਕਿ ਸਿਆਟਲ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਤੰਦਰੁਸਤੀ ਲਈ ਕਸਰਤ ਕਰਨ ਲਈ ਉਤਾਵਲੇ ਹਨ। ਪੰਜਾਬੀ ਭਾਈਚਾਰੇ ਵੱਲੋਂ ਨੌਜਵਾਨਾਂ ਦਾ ਕਸਰਤ ਕਰਨ ਦਾ ਰੁਝਾਨ ਦੇ ਫੈਸਲੇ ਦਾ ਸਵਾਗਤ ਕੀਤਾ।

Share