ਸਿਆਟਲ ‘ਚ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਭਾਣਜੇ ਸ਼ਿਵਰਾਜ ਡਾਬਰਾ ਦਾ ਸਵਾਗਤ

340
ਸੇਮ ਵਿਰਕ ਤੇ ਓਂਕਾਰ ਭੰਡਾਲ, ਸ਼ਿਵ ਰਾਜ ਡਾਬਰਾ ਅਤੇ ਤਰੀਜੋਤ ਬੋਪਾਰਾਏ ਤੇ ਗੋਗਾ ਵਿਰਕ ਵਰਿੰਦਰ ਜੈਲਦਾਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕਰਦੇ ਸਮੇਂ।
Share

ਸਿਆਟਲ, 21 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਭਾਣਜੇ ਅਤੇ ਸਮਾਜਸੇਵੀ ਸ਼ਿਵਰਾਜ ਡਾਬਰਾ ਦਾ ਸਿਆਟਲ ਪਹੁੰਚਣ ‘ਤੇ ਸੇਮ ਵਿਰਕ ਤੇ ਓਂਕਾਰ ਭੰਡਾਲ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪਹੁੰਚੇ ਭਾਰਤੀ ਮੂਲ ਦੇ ਪ੍ਰਵਾਸੀਆਂ ਦੀ ਸੰਸਥਾ ਦੇ ਸਾਬਕਾ ਪ੍ਰਧਾਨ ਲਾਸ ਏਂਜਲਸ ਤੋਂ ਵਰਿੰਦਰ ਜੈਲਦਾਰ ਦਾ ਵੀ ਸਵਾਗਤ ਕੀਤਾ ਗਿਆ। ਸੇਮ ਵਿਰਕ ਨੇ ਸਵਾਗਤ ਕਰਦਿਆਂ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਕਿਸਾਨ ਵਿਰੋਧੀ ਬਿੱਲ ਰੱਦ ਹੋਣੇ ਚਾਹੀਦੇ ਹਨ। ਧੰਨਵਾਦੀ ਭਾਸ਼ਣ ਵਿਚ ਸ਼ਿਵਰਾਜ ਡਾਬਰਾ ਨੇ ਆਪਣੇ ਨਾਨਾ ਬਲਰਾਮ ਜਾਖੜ ਦੀ ਸੱਚੀ-ਸੁੱਚੀ ਅਤੇ ਸੁਚੱਜੀ ਰਾਜਨੀਤੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ਵਿਚ ਡੱਟ ਕੇ ਸਮਰਥਨ ਕਰ ਰਹੀ ਹੈ।


Share