ਸਿਆਟਲ ’ਚ ਇਸ ਸਾਲ ਦੀ ਪਹਿਲੀ ਬਰਫਬਾਰੀ ਨੇ ਕਾਰੋਬਾਰ ਤੇ ਆਵਾਜਾਈ ’ਚ ਪਾਇਆ ਵਿਘਨ

134
ਸਿਆਟਲ ’ਚ ਬਰਫਬਾਰੀ ਦਾ ਦਿ੍ਰਸ਼।
Share

ਸਿਆਟਲ, 15 ਫਰਵਰੀ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਆਸ-ਪਾਸ ਇਲਾਕੇ ਵਿਚ ਇਸ ਸਾਲ ਦੀ ਪਹਿਲੀ ਬਰਫਬਾਰੀ ਹੋਈ, ਜਿਸ ਨਾਲ ਆਵਾਜਾਈ ਤੇ ਕਾਰੋਬਾਰਾਂ ’ਚ ਵਿਘਨ ਪਿਆ ਅਤੇ ਕੜਾਕੇ ਦੀ ਠੰਡ ਰਹੀ। ਹਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੀ ਰਾਤ ਭਾਰੀ ਤੂਫਾਨ ਆਇਆ ਅਤੇ ਭਾਰੀ ਬਰਫਬਾਰੀ ਸ਼ਿਮਲੇ ਵਾਂਗ ਪਈ। ਸੜਕਾਂ, ਘਰਾਂ ਤੇ ਗੱਡੀਆਂ ਬਰਫ ਨਾਲ ਢੱਕੀਆਂ ਗਈਆਂ। ਕੜਾਕੇ ਦੀ ਠੰਡ ਹੋਣ ਕਾਰਨ ਸੜਕ ਬਰਫ ਵਾਂਗ ਜੰਮ ਗਈ ਅਤੇ ਸੜਕਾਂ ’ਤੇ ਕਾਰਾਂ ਤੇ ਭਾਰੀ ਗੱਡੀਆਂ ਦੇ ਐਕਸੀਡੈਂਟ ਵੀ ਹੋਏ। ਸਾਰਾ ਦਿਨ ਲੋਕ ਬਰਫਬਾਰੀ ਕਰਕੇ ਘਰਾਂ ’ਚ ਹੀ ਰਹੇ ਅਤੇ ਬਾਹਰ ਨਿਕਲਣ ਤੋਂ ਝਿਜਕਦੇ ਰਹੇ।

Share