ਸਿਆਟਲ ‘ਚ ਅਮਰ ਨੂਰੀ ਦਾ ਸਵਾਗਤ

35
ਅਮਰ ਨੂਰੀ ਦਾ ਸਵਾਗਤ ਕਰਦੇ ਹੋਏ ਕਰਨੈਲ ਸਿੰਘ ਕੈਲ, ਗੈਰੀ, ਮਨਮੋਹਣ ਸਿੰਘ ਧਾਲੀਵਾਲ ਤੇ ਹਰਸ਼ ਵਿਰਕ।
Share

ਸਿਆਟਲ, 23 ਨਵੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਮਰਹੂਮ ਸਰਦੂਲ ਸਿਕੰਦਰ ਦੀ ਧਰਮ ਪਤਨੀ, ਗਾਇਕ ਤੇ ਅਦਾਕਾਰ ਅਮਰ ਨੂਰੀ ਦਾ ਸਿਆਟਲ ਵਿਚ ਹਰਸ਼ ਵਿਰਕ ਤੇ ਗਗਨਦੀਪ ਦੀ ਰੀਸੈਪਸ਼ਨ ਪਾਰਟੀ ‘ਚ ਪਹੁੰਚਣ ਸਮੇਂ ਨਿੱਘਾ ਸਵਾਗਤ ਕੀਤਾ ਗਿਆ। ਅਮਰ ਨੂਰੀ ਨੇ ਨਵ-ਜੋੜੀ ਹਰਸ਼ ਵਿਰਕ ਤੇ ਗਗਨਦੀਪ ਨੂੰ ਵਧਾਈਆਂ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਸਿਆਟਲ ਦੇ ਗਾਇਕ ਅਵਤਾਰ ਬਿੱਲਾ ਨੇ ਦੱਸਿਆ ਕਿ ਅਮਰ ਨੂਰੀ ਤੇ ਸਰਦੂਲ ਸਿਕੰਦਰ ਦੇ ”ਫੁੱਲਾਂ ਦੀਏ ਕੱਚੀਏ ਵਪਾਰਨੇ” ਅਤੇ ”ਸਾਡੇ ਪਰਾਂ ਤੇ ਸਿੱਖੀ ਉੱਡਣਾਂ’ ਆਦਿ ਗੀਤਾਂ ਨੂੰ ਚਹੇਤਿਆਂ ਵੱਲੋਂ ਬਹੁਤ ਪਿਆਰ ਮਿਲਿਆ। ਅਮਰ ਨੂਰੀ ਤੇ ਸਰਦੂਲ ਸਿਕੰਦਰ ਪਿਛਲੇ ਸਾਲ ਹੀ ਸਿਆਟਲ ਪਹੁੰਚੇ ਸਨ, ਜਿੱਥੇ ਪੰਜਾਬੀ ਭਾਈਚਾਰੇ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਵੱਲੋਂ ਸਵਾਗਤ ਕੀਤਾ ਗਿਆ ਸੀ। ਹਰਸ਼ ਵਿਰਕ ਦੇ ਪਰਿਵਾਰ ਵੱਲੋਂ ਵੀ ਅਮਰ ਨੂਰੀ ਦਾ ਸਵਾਗਤ ਕੀਤਾ ਗਿਆ। ਅਮਰ ਨੂਰੀ ਨੇ ਆਪਣੇ ਕਲਾਕਾਰੀ ਜੀਵਨ ਦੀ ਸ਼ੁਰੂਆਤ ਜਲੰਧਰ ਦੂਰਦਰਸ਼ਨ ਤੋਂ ਇਹ ਹਮਾਰਾ ਜੀਵਨਾ ਨਾਟਕ ਨਾਲ ਕੀਤੀ ਅਤੇ ”ਭਾਬੀ ਮੇਰੀ ਗੁੱਤ ਕਰਦੇ’, ‘ਰੂੜਾ ਮੰਡੀ ਜਾਵੇ’ ਆਦਿ ਗੀਤ ਮਸ਼ਹੂਰ ਹੋਏ।


Share