ਸਿਆਟਲ ਖੇਡ ਕੈਂਪ ’ਚ ਬੱਚਿਆਂ ਦੇ ਖੇਡ ਮੁਕਾਬਲੇ, ਇਨਾਮਾਂ ਦੀ ਵੰਡ ਤੇ ਸਮਾਪਤੀ ਸਮਾਰੋਹ 29 ਨੂੰ

953
ਪੰਜਾਬੀ ਭਾਈਚਾਰੇ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਵਿਚਾਰ-ਵਟਾਂਦਰੇ ਦਰਮਿਆਨ ਇਕ ਸਾਂਝੀ ਤਸਵੀਰ ’ਚ।
Share

ਸਿਆਟਲ, 25 ਅਗਸਤ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪੰਜਾਬੀ ਭਾਈਚਾਰੇ ਵੱਲੋਂ ਸਾਂਝੇ ਤੌਰ ’ਤੇ ਚੱਲ ਰਹੇ ਸਿਆਟਲ ਖੇਡ ਕੈਂਪ ਦੇ ਬੱਚਿਆਂ ਦੇ ਖੇਡ ਮੁਕਾਬਲੇ, ਇਨਾਮਾਂ ਦੀ ਵੰਡ ਅਤੇ ਸਮਾਪਤੀ ਸਮਾਰੋਹ 29 ਅਗਸਤ, ਦਿਨ ਐਤਵਾਰ, ਸ਼ਾਮ 5 ਤੋਂ 7 ਵਜੇ ਤੱਕ ਵਿਲਸਨ ਪਲੇਅ ਫੀਲਡਜ਼ ਕੈਂਟ (ਸਿਆਟਲ) ਵਿਚ ਹੋ ਰਹੀ ਹੈ, ਜਿਥੇ ਮੇਅਰ, ਪੁਲਿਸ ਚੀਫ, ਸੈਨੇਟਰਾਂ ਤੋਂ ਇਲਾਵਾ ਪੰਜਾਬੀ ਭਾਈਚਾਰੇ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਪਹੁੰਚ ਕੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਨਗੀਆਂ।
ਸਿਆਟਲ ਖੇਡ ਕੈਂਪ ਦੇ ਬੱਚੇ ਸਮਾਪਤੀ ਸਮਾਰੋਹ ਦੀ ਤਿਆਰੀ ਕਰਦੇ ਸਮੇਂ

ਇਸ ਮੌਕੇ ਬੱਚਿਆਂ ਦੇ 100 ਮੀਟਰ, ਰੀਲੇਅ ਦੌੜਾਂ, ਵਾਲੀਬਾਲ ਅਤੇ ਸਾਕਰ ਮੁਕਾਬਲੇ ਹੋਣਗੇ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ। ਵੱਖ-ਵੱਖ ਗੁਰਦੁਆਰਿਆਂ ਦੇ ਮੁੱਖ ਸੇਵਾਦਾਰ, ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਰਹਿ ਚੁੱਕੇ, ਕੋਚਿਜ਼ ਤੇ ਵਾਲੰਟੀਅਰ ਸੇਵਾਦਾਰਾਂ ਅਤੇ ਦਾਨੀ ਸੱਜਣਾਂ ਦੇ ਸਨਮਾਨ ਹੋਣਗੇ ਅਤੇ ਬੱਚਿਆਂ ਦੇ ਮਨੋਰੰਜਨ ਲਈ ਗਿੱਧਾ-ਭੰਗੜਾ ਪੇਸ਼ ਕੀਤਾ ਜਾਵੇਗਾ। ਸਿਆਟਲ ਦੇ ਪੰਜਾਬੀ ਭਾਈਚਾਰੇ ਵੱਲੋਂ ਨੌਜਵਾਨ ਪੀੜ੍ਹੀ ਨੂੰ ਖੇਡਾਂ, ਪੰਜਾਬੀ ਵਿਰਸੇ ਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦਾ ਸਾਂਝੇ ਤੌਰ ’ਤੇ ਉਪਰਾਲਾ ਕੀਤਾ ਗਿਆ ਹੈ। 11ਵਾਂ ਚਿਲਡਰਨ ਸਮਰ ਸਪੋਰਟਸ ਕੈਂਪ ਕਾਮਯਾਬ ਰਿਹਾ, ਜਿੱਥੇ 200 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ।


Share