ਸਾਹਨੇਵਾਲ (ਪੰਜਾਬ) ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਸਮਰਪਿਤ ਸਮਾਗਮ ਹੋਇਆ

73
ਪੰਜਾਬੀ ਸਾਹਿਤ ਸਭਾ ਸਾਹਨੇਵਾਲ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਸਬੰਧੀ ਕਰਵਾਏ ਗਏ ਸਮਾਗਮ ਦੌਰਾਨ ਹਾਜ਼ਰ ਸ਼ਖਸੀਅਤਾਂ।
Share

ਰਾਜਪੁਰਾ, 30 ਮਾਰਚ (ਪ੍ਰਮਿੰਦਰ ਸਿੰਘ ਪ੍ਰਵਾਨਾ/ਡਾ. ਅਮਨ/ਪੰਜਾਬ ਮੇਲ)- ਬੀਤੇ ਦਿਨੀਂ ਜੀਵਨ ਜੋਤ ਪੰਜਾਬੀ ਸਾਹਿਤ ਸਭਾ ਸਾਹਨੇਵਾਲ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਸਭਾ ਦੀ ਪ੍ਰਧਾਨ ਜਤਿੰਦਰ ਕੌਰ ਸੰਧੂ ਦੀ ਪ੍ਰਧਾਨਗੀ ਹੇਠ ਸਮਾਗਮ ਹੋਇਆ। ਮੁੱਖ ਮਹਿਮਾਨ ਵਜੋਂ ਉੱਘੇ ਲੇਖਕ, ਫਿਲਮ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰ ਡਾ. ਗੁਰਵਿੰਦਰ ਅਮਨ ਰਾਜਪੁਰਾ ਅਤੇ ਲੇਖਿਕਾ ਕਮਲ ਸੇਖੋਂ ਪਟਿਆਲਾ ਸ਼ਾਮਲ ਹੋਏ। ਸਭਾ ਦੀ ਪ੍ਰਧਾਨ ਜਤਿੰਦਰ ਕੌਰ ਸੰਧੂ ਵੱਲੋਂ ਨਾਰੀ ਚੇਤਨਾ ’ਤੇ ਵਿਚਾਰ ਰੱਖੇ ਗਏ। ਨਾਲ ਹੀ ਲੇਖਕਾਂ ਕਮਲ ਸੇਖੋਂ ਦੇ ਸਾਹਿਤਕ ਸਫਰ ਬਾਰੇ ਜਾਣੂੰ ਕਰਵਾਇਆ। ਸੁਰਿੰਦਰ ਕੌਰ ਬਾੜਾ ਵੱਲੋਂ ਡਾ. ਗੁਰਵਿੰਦਰ ਅਮਨ ਦੀਆਂ ਕਲਾ ਪ੍ਰਾਪਤੀਆਂ ਤੇ ਪ੍ਰਚਾਰ ਪਾਠ ਕੀਤਾ ਗਿਆ। ਸਭਾ ਵੱਲੋਂ ਡਾ. ਗੁਰਵਿੰਦਰ ਅਮਨ ਅਤੇ ਲੇਖਿਕਾ ਕਮਲ ਸੇਖੋਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਉਪਰੰਤ ਅੰਤਰਰਾਸ਼ਟਰੀ ਮਹਿਲਾ ਦਿਵਸ ਸਮਰਪਿਤ ਵਿਸ਼ਾਲ ਕਵੀ ਦਰਬਾਰ ਹੋਇਆ, ਜਿਸ ਵਿਚ ਸਭਾ ਦੀ ਪ੍ਰਧਾਨ ਜਤਿੰਦਰ ਕੌਰ ਸੰਧੂ, ਡਾ. ਗੁਰਵਿੰਦਰ ਅਮਨ, ਕਮਲ ਸੇਖੋਂ, ਸੁਰਿੰਦਰ ਕੌਰ ਬਾੜਾ, ਸੰਪੂਰਨ ਸਿੰਘ ਸਨਮ, ਗੁਰਸੇਵਕ ਸਿੰਘ ਢਿੱਲੋਂ, ਹਰਬੰਸ ਸਿੰਘ ਰਾਏ, ਰਣਜੀਤ ਸਿੰਘ ਸਾਹਨੇਵਾਲ, ਸਰਬਜੀਤ ਸਿੰਘ ਵਿਰਦੀ, ਮੋਹਨ ਸਿੰਘ ਭਾਮੀਆ, ਲੋਕ ਗਾਇਕ ਗੀਤ ਗੁਰਜੀਤ, ਲਖਬੀਰ ਸਿੰਘ ਲੱਭਾ, ਦਲਬੀਰ ਸਿੰਘ ਕਲੇਰ, ਰਘਬੀਰ ਸਿੰਘ ਅਲਬੇਲਾ, ਕੁਲਵਿੰਦਰ ਕੌਰ ਕਿਰਨ, ਅਮਰਜੀਤ ਕੌਰ ਢਿੱਲੋਂ, ਸੁਖਦੇਵ ਸਿੰਘ ਕੱਕੂ ਘਲੋਟੀ, ਰਾਜਿੰਦਰ ਸਿੰਘ ਉਪਲ, ਰਾਮਨਾਥ ਸਾਹਨੇਵਾਲ, ਸੁਖਦੇਵ ਸਿੰਘ ਸਮਰਪੁਰ, ਬਲਬੀਰ ਸਿੰਘ ਬੱਬੀ, ਰਾਜਿੰਦਰ ਨਾਥ ਸ਼ਰਮਾ, ਬਲਵਿੰਦਰ ਸਿੰਘ ਝੱਜ, ਰਵਿੰਦਰ ਦੀਵਾਨਾ, ਪ੍ਰਮਿੰਦਰ ਸਿੰਘ ਬੰਗਾ, ਸੁਰਿੰਦਰ ਸਿੰਘ ਸੋਹਣਾ, ਸੁਰਿੰਦਰ ਪਾਲ ਕੌਰ ਪਰਮਾਰ ਅਤੇ ਰਮੇਸ਼ ਕੁਮਾਰ ਸ਼ਾਮਲ ਸਨ। ਮੰਚ ਸੰਚਾਲਨ ਮੋਹਨ ਸਿੰਘ ਭਾਮੀਆਂ ਵੱਲੋਂ ਬਾਖੂਬੀ ਨਿਭਾਇਆ ਗਿਆ।

Share