ਸਾਲਾਂ ਤਕੱ ਰਹੇਗਾ ਕੋਰੋਨਾ ਵਾਇਰਸ

752
Share

ਵਾਸ਼ਿੰਗਟਨ, 28 ਮਈ (ਪੰਜਾਬ ਮੇਲ)- ਅਮਰੀਕੀ ਅਖਬਾਰ ‘ਦ ਵਾਸ਼ਿੰਗਟਨ ਪੋਸਟ’ ਦੀ ਇਕ ਰਿਪੋਰਟ ਮੁਤਾਬਕ ਗਲੋਬਲ ਮਹਾਮਾਰੀ ਕੋਵਿਡ-19 ਦੀ ਵੈਕਸੀਨ ਵਿਕਸਿਤ ਤੇ ਬਾਜ਼ਾਰ ਵਿਚ ਲਿਆਂਦੇ ਜਾਣ ਤੋਂ ਬਾਅਦ ਵੀ ਕੋਰੋਨਾ ਵਾਇਰਸ ਸਾਲਾਂ ਤੱਕ ਇਥੇ ਹੀ ਰਹਿਣ ਵਾਲਾ ਹੈ। ਇਹ ਮਹਾਮਾਰੀ ਐਚ.ਆਈ.ਵੀ., ਚੇਚਕ ਵਾਂਗ ਹੀ ਹਮੇਸ਼ਾ ਰਹਿਣ ਵਾਲੀ ਹੈ। ਅਮਰੀਕੀ ਦੈਨਿਕ ਅਖਬਾਰ ਮੁਤਾਬਕ ਗਲੋਬਲ ਮਹਾਮਾਰੀ ਦੇ ਮਾਹਰਾਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਲੰਬੇ ਸਮੇਂ ਤੱਕ ਰਹਿਣ ਦੇ ਆਸਾਰ ਹਨ। ਹੁਣ ਇਹ ਵੀ ਦੇਖਣਾ ਹੋਵੇਗਾ ਕਿ ਅਮਰੀਕਾ ਵਿਚ ਕੋਰੋਨਾ ਇਨਫੈਕਸ਼ਨ ਦਾ ਅਗਲਾ ਪੜਾਅ ਕਿਹੋ ਜਿਹਾ ਰਹਿੰਦਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਇਨਫੈਕਸ਼ਨ ਨੂੰ ਲੈ ਕੇ ਹਰ ਪਾਸੇ ਫੈਲੀ ਅਨਿਸ਼ਚਿਚਤਾ ਦੇ ਵਿਚਾਲੇ ਤੈਅ ਹੋ ਗਿਆ ਹੈ ਕਿ ਨਾਵਲ ਕੋਰੋਨਾ ਵਾਇਰਸ ਭਵਿੱਖ ਵਿਚ ਰਹਿਣਾ ਵਾਲਾ ਹੈ। ਮੌਜੂਦਾ ਸਮੇਂ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੀਆਂ ਚਾਰ ਕਿਸਮਾਂ ਹਨ, ਜਿਨ੍ਹਾਂ ਨਾਲ ਸਰਦੀ-ਜ਼ੁਕਾਮ ਹੁੰਦਾ ਹੈ। ਪਰ ਨਾਵਲ ਕੋਰੋਨਾ ਵਾਇਰਸ ਨਾਲ ਕੋਵਿਡ-19 ਬੀਮਾਰੀ ਪੰਜਾਵੀਂ ਹੈ। ਕੋਵਿਡ-19 ਦੇ ਰਹਿਣ ਦੇ ਬਾਵਜੂਦ ਬਹੁਤ ਸਾਰੇ ਲੋਕ ਉਸ ਤੋਂ ਇਨਫੈਕਟਿਡ ਨਹੀਂ ਹੋਣਗੇ ਬਲਕਿ ਇਨਫੈਕਸ਼ਨ ਹੋਣ ਨੂੰ ਲੈ ਕੇ ਡਰ ਵਿਚ ਰਹਿਣਗੇ।

ਸਰਹੱਦਾਂ ਤੋਂ ਪਰੇ ਲਗਾਤਾਰ ਕੋਸ਼ਿਸ਼ਾਂ ਤੇ ਸਿਆਸੀ ਇੱਛਾਸ਼ਕਤੀ ਦੀ ਲੋੜ
ਸ਼ਿਕਾਗੋ ਯੂਨੀਵਰਸਿਟੀ ਦੀ ਮਹਾਮਾਰੀ ਐਕਸਪਰਟ ਤੇ ਕ੍ਰਾਂਤੀਕਾਰੀ ਜੀਵ ਵਿਗਿਆਨਕ ਸਾਰਾ ਕੋਬੇ ਨੇ ਕਿਹਾ ਕਿ ਇਹ ਵਾਇਰਸ ਇਥੇ ਰਹਿਣ ਵਾਲਾ ਹੈ। ਇਸ ਲਈ ਹੁਣ ਸਵਾਲ ਹੈ ਕਿ ਅਸੀਂ ਇਸ ਦੇ ਨਾਲ ਸੁਰੱਖਿਅਤ ਕਿਵੇਂ ਰਹਿ ਸਕਦੇ ਹਾਂ। ਮਾਹਰਾਂ ਦਾ ਕਹਿਣ ਹੈ ਕਿ ਗਲੋਬਲ ਮਹਾਮਾਰੀਆਂ ਨਾਲ ਨਿਪਟਣ ਦੇ ਲਈ ਸਰਹੱਦਾਂ ਤੋਂ ਪਰੇ ਲਗਾਤਾਰ ਕੋਸ਼ਿਸ਼ਾਂ ਤੇ ਸਿਆਸੀ ਇੱਛਾਸ਼ਕਤੀ ਦੀ ਲੋੜ ਹੁੰਦੀ ਹੈ। ਅਜਿਹੇ ਵਿਚ ਦੁਨੀਆ ਜਦੋਂ ਗਲੋਬਲ ਮਹਾਮਾਰੀ ਦੇ ਵਿਚਾਰ ਤੋਂ ਜਾਣੂ ਹੈ, ਕੁਝ ਅਮਰੀਕੀ ਸੂਬੇ ਆਪਣੀ ਅਰਥਵਿਵਸਥਾ ਨੂੰ ਪੂਰੀ ਤਰ੍ਹਾਂ ਖੋਲ੍ਹਣ ‘ਤੇ ਉਤਾਰੂ ਹਨ।

ਵੈਕਸੀਨ ਨੂ ਮੰਨਿਆ ਜਾ ਰਿਹਾ ਹੈ ਮਹਾਮਾਰੀ ਤੋਂ ਨਿਜਾਤ ਪਾਉਣ ਦਾ ਹੱਲ
ਲੈਂਟਰ ਫਾਰ ਡਿਸੀਜ਼ ਕੰਰਟੋਰ ਐਂਡ ਪ੍ਰੀਵੈਂਸ਼ਨ ਦੇ ਸਾਬਕਾ ਡਾਇਰੈਕਟਰ ਟਾਮ ਫ੍ਰੀਡਨ ਨੇ ਦੱਸਿਆ ਕਿ ਇਹ ਅਜਿਹਾ ਹੀ ਹੈ, ਜਿਵੇਂ ਸਾਨੂੰ ਧਿਆਨ ਨਾ ਦੇਣ ਦੀ ਬੀਮਾਰੀ ਹੋ ਗਈ ਹੋਵੇ। ਅਸੀਂ ਜੋ ਵੀ ਕਰ ਰਹੇ ਹਾਂ, ਉਹ ਇਸ ਮਹਾਮਾਰੀ ਨੂੰ ਰੋਕਣ ਵਿਚ ਬੇਹੱਦ ਮਾਮੂਲੀ ਕਦਮ ਹੈ। ਇਸ ਵਿਚਾਲੇ ਅਮਰੀਕਾ ਹੋਰ ਦੇਸ਼ਾਂ ਦੇ ਨਾਲ ਮਿਲ ਕੇ ਇਕ ਵੈਕਸੀਨ ਬਣਾਉਣ ਵਿਚ ਲੱਗਿਆ ਹੋਇਆ ਹੈ। ਇਸ ਨੂੰ ਇਸ ਮਹਾਮਾਰੀ ਤੋਂ ਛੁਟਕਾਰਾ ਪਾਉਣ ਦਾ ਲੰਬੇ ਸਮੇਂ ਦਾ ਹੱਲ ਮੰਨਿਆ ਜਾ ਰਿਹਾ ਹੈ।

ਹਾਲਾਂਕਿ ਇਸ ਪੱਧਰ ਦੀ ਸਫਲਤਾ ਪਾਉਣ ਵਿਚ ਦੁਨੀਆ ਨੂੰ ਸਿਰਫ ਇਕ ਵਾਰ ਸਫਲਤਾ ਮਿਲੀ ਹੈ। ਇਸ ਦੇ ਬਾਵਜੂਦ ਦੋ ਸਦੀਆਂ ਵਿਚ ਚੇਚਕ ਕਾਰਣ ਸੈਂਕੜੇ ਲੋਕਾਂ ਦੀ ਮੌਤ ਹੋ ਗਈ। ਅਮਰੀਕੀ ਕੇਂਦਰ ਸਰਕਾਰ ਦੇ ਵੈਕਸੀਨ ਰਿਸਰਚ ਸੈਂਟਰ ਦੇ ਉਪ-ਡਾਇਰੈਕਟਰ ਬਾਰਨੀ ਗ੍ਰਾਹਮ ਨੇ ਕਿਹਾ ਕਿ ਵੈਕਸੀਨ ਬਣਾਉਣ ਤੇ ਲਗਾਉਣ ਦੀ ਪ੍ਰਕਿਰਿਆ ਵਿਚ 10 ਸਾਲ ਲੱਗ ਜਾਣਗੇ। ਕੀ ਵੈਕਸੀਨ 2021 ਦੀਆਂ ਸਰਦੀਆਂ ਵਿਚ ਜਾਂ ਫਿਰ 2022 ਤੱਕ ਤਿਆਰ ਹੋ ਸਕੇਗੀ, ਅਸੀਂ ਇਸ ‘ਤੇ ਚਰਚਾ ਕਰ ਰਹੇ ਹਾਂ।


Share