ਸਾਰੇ ਮੂਲ ਅਮਰੀਕੀ ਭਾਈਚਾਰਿਆਂ ਨੂੰ ਦਿੱਤੀ ਜਾ ਰਹੀ ਹੈ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ

476
Share

ਸਾਂਤਾ ਫੇ (ਅਮਰੀਕਾ), 18 ਦਸੰਬਰ (ਪੰਜਾਬ ਮੇਲ)- ਕੋਰੋਨਾਵਾਇਰਸ ਟੀਕੇ ਦੀ ਪਹਿਲੀ ਖੁਰਾਕ ਸਾਰੇ ਮੂਲ ਅਮਰੀਕੀ ਭਾਈਚਾਰਿਆਂ ਨੂੰ ਦਿੱਤੀ ਜਾ ਰਹੀ ਹੈ, ਨਿਊ ਮੈਕਸੀਕੋ ਦੇ ਮਾਰੂਥਲ ਖੇਤਰ ਤੋਂ ਲੈ ਕੇ ਸਿਆਟਲ ਤੋਂ ਬਾਹਰ ਵਸਦੇ ਮਛੇਰੇ ਕਬੀਲਿਆਂ ਨੂੰ ਇਹ ਟੀਕਾ ਲਗਾਇਆ ਜਾ ਰਿਹਾ ਹੈ। ਅਜਿਹਾ ਕਰਨ ਪਿੱਛੇ ਸੰਘੀ ਸਰਕਾਰ ਅਤੇ ਸੂਬਿਆਂ ਦਾ ਟੀਚਾ ਹੈ ਕਿ ਇਨ੍ਹਾਂ ਘੱਟ ਆਬਾਦੀ ਵਾਲੇ ਭਾਈਚਾਰਿਆਂ ਦੀ ਰੱਖਿਆ ਕਰਨਾ। ਸਰਕਾਰ ਦਾ ਵਿਚਾਰ ਹੈ ਕਿ ਇਹ ਕਬੀਲੇ ਮੂਲ ਨਿਵਾਸੀ ਹਨ ਤੇ ਇਨ੍ਹਾਂ ਦੀ ਆਬਾਦੀ ਦਿਨ-ਬ-ਦਿਨ ਘੱਟ ਹੁੰਦੀ ਜਾ ਰਹੀ ਹੈ। ਇਨ੍ਹਾਂ ਦੀ ਹੋਂਦ ਬਚਾਉਣੀ ਸਰਕਾਰ ਦੀ ਜ਼ਿੰਮੇਵਾਰੀ ਹੈ।

Share