ਸਾਬਕਾ ਹਾਕੀ ਕਪਤਾਨ ਦਿਲੀਪ ਟਿਰਕੀ ਹਾਕੀ ਇੰਡੀਆ ਦੇ ਪ੍ਰਧਾਨ ਬਣੇ

67
Share

ਨਵੀਂ ਦਿੱਲੀ, 23 ਸਤੰਬਰ (ਪੰਜਾਬ ਮੇਲ)- ਭਾਰਤ ਦੇ ਸਾਬਕਾ ਹਾਕੀ ਕਪਤਾਨ ਅਤੇ 1998 ਦੀਆਂ ਏਸ਼ਿਆਈ ਖੇਡਾਂ ਦੀ ਸੋਨ ਤਗਮਾ ਜੇਤੂ ਟੀਮ ਦੇ ਮੈਂਬਰ ਦਿਲੀਪ ਟਿਰਕੀ ਨੂੰ ਅੱਜ ਹਾਕੀ ਇੰਡੀਆ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਦੋ ਹੋਰਾਂ ਨੇ ਚੋਣਾਂ ਤੋਂ ਪਹਿਲਾਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਸਨ। ਟਿਰਕੀ ਨੇ ਡਿਫੈਂਡਰ ਵਜੋਂ 15 ਸਾਲਾਂ ਤੋਂ ਵੱਧ ਦੇ ਆਪਣੇ ਕਰੀਅਰ ਵਿਚ 412 ਕੌਮਾਂਤਰੀ ਮੈਚ ਖੇਡੇ। ਉਡੀਸਾ ਦੇ 44 ਸਾਲਾ ਖਿਡਾਰੀ ਨੇ 1996 ਅਟਲਾਂਟਾ, 2000 ਸਿਡਨੀ ਅਤੇ 2004 ਏਥਨਜ਼ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।

Share