ਸਾਬਕਾ ਭਾਰਤੀ ਕਪਤਾਨ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦੀ ਹੋਈ ਬਾਈਪਾਸ ਸਰਜਰੀ

176
Share

ਨਵੀਂ ਦਿੱਲੀ, 23 ਫਰਵਰੀ (ਪੰਜਾਬ ਮੇਲ)- ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦੀ ਕੁਝ ਦਿਨ ਪਹਿਲਾਂ ਸ਼ਹਿਰ ਦੇ ਹਸਪਤਾਲ ’ਚ ਬਾਈਪਾਸ ਸਰਜਰੀ ਹੋਈ ਤੇ ਉਹ ਹੁਣ ਠੀਕ ਹਨ। ਸਾਬਕਾ ਭਾਰਤੀ ਕਪਤਾਨ ਦੇ ਕਰੀਬੀ ਅਨੁਸਾਰ 74 ਸਾਲਾ ਬੇਦੀ ਦੀ ਦੋ-ਤਿੰਨ ਦਿਨ ਪਹਿਲਾਂ ਬਾਈਪਾਸ ਸਰਜਰੀ ਹੋਈ ਸੀ ਅਤੇ ਜਲਦੀ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਉਨ੍ਹਾਂ ਨੂੰ ਕੁੱਝ ਸਮੇਂ ਤੋਂ ਦਿਲ ਦੀਆਂ ਸਮੱਸਿਆਵਾਂ ਸਨ। ਖੱਬੂ ਫਿਰਕੀ ਗੇਂਦਬਾਜ਼ ਬੇਦੀ ਨੇ ਭਾਰਤ ਵੱਲੋਂ 67 ਟੈਸਟ 10 ਇਕ ਦਿਨਾ ਮੈਚ ਖੇਡੇ। ਉਨ੍ਹਾਂ ਨੇ ਇਨ੍ਹਾਂ ’ਚ ਕ੍ਰਮਵਾਰ 266 ਤੇ 7 ਵਿਕਟਾਂ ਲਈਆਂ।

Share