ਸਾਬਕਾ ਨੌਕਰਸ਼ਾਹਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਖੁੱਲ੍ਹਾ ਪੱਤਰ ਲਿਖ ਕੇ ਕੇਂਦਰੀ ਵਿਸਟਾ ਪੁਨਰਵਿਕਾਸ ਪ੍ਰਾਜੈਕਟ ’ਤੇ ਨਿਰਾਸ਼ਾ ਪ੍ਰਗਟਾਈ

360
Share

ਨਵੀਂ ਦਿੱਲੀ, 22 ਦਸੰਬਰ (ਪੰਜਾਬ ਮੇਲ)-ਸਾਬਕਾ ਨੌਕਰਸ਼ਾਹਾਂ ਦੇ ਇੱਕ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹਾ ਪੱਤਰ ਲਿਖਿਆ ਹੈ, ਜਿਸ ਵਿਚ ਉਨ੍ਹਾਂ ਕੇਂਦਰੀ ਵਿਸਟਾ ਪੁਨਰਵਿਕਾਸ ਪ੍ਰਾਜੈਕਟ ਬਾਰੇ ਨਿਰਾਸ਼ਾ ਜ਼ਾਹਰ ਕੀਤੀ ਹੈ। ਸੰਵਿਧਾਨਕ ਵਿਹਾਰ ਸਮੂਹ ਦੀ ਅਗਵਾਈ ਹੇਠ 69 ਸੇਵਾਮੁਕਤ ਨੌਕਰਸ਼ਾਹਾਂ ਨੇ ਦਾਅਵਾ ਕੀਤਾ ਹੈ ਕਿ ਜਿਥੇ ਦੇਸ਼ ਵਿਚ ਬੁਨਿਆਦੀ ਸਿਹਤ ਸਹੂਲਤਾਂ ਦੀ ਘਾਟ ਹੈ ਤੇ ਇਹ ਖੇਤਰ ਨਿਵੇਸ਼ ਦੀ ਦੁਹਾਈ ਦੇ ਰਿਹਾ ਹੈ, ਉਥੇ ਸਮਾਜਿਕ ਅਹਿਮੀਅਤ ਦੇ ਖੇਤਰਾਂ ਜਿਵੇਂ ਸਿਹਤ ਅਤੇ ਸਿੱਖਿਆ ਨੂੰ ਛੱਡ ਕੇ ਫਜ਼ੂਲ ਤੇ ਬੇਲੋੜੇ ਪ੍ਰਾਜੈਕਟ ਦੀ ਕੀ ਲੋੜ ਹੈ। ਉਨ੍ਹਾਂ ਕਾਰਨ ਪੁੱਛਿਆ ਹੈ ਕਿ ਸੰਸਦ ਦੀ ਨਵੀਂ ਇਮਾਰਤ ਕਿਉਂ ਇੰਨੀ ਜ਼ਰੂਰੀ ਹੈ। ਪੱਤਰ ਵਿਚ ਦਸਤਖ਼ਤ ਕਰਨ ਵਾਲਿਆਂ ਵਿਚ ਸਾਬਕਾ ਆਈ.ਏ.ਐੱਸ. ਅਫਸਰ ਜਵਾਹਰ ਸਿਕਾਰ, ਜਾਵੇਦ ਉਸਮਾਨੀ, ਐਨਸੀ ਸੈਕਸੈਨਾ, ਆਈ.ਪੀ.ਐੱਸ. ਅਫਸਰ ਜੁਲੀਓ ਰਿਬੇਰੋ ਆਦਿ ਸ਼ਾਮਲ ਹਨ।

Share