ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਤੋਂ ਬਾਅਦ 4 ਪੁਲਿਸ ਵਾਲਿਆਂ ਦੀ ਅਗਾਊਂ ਪਟੀਸ਼ਨ ਮਨਜ਼ੂਰ

783

ਮੋਹਾਲੀ, 20 ਮਈ (ਪੰਜਾਬ ਮੇਲ)- 29 ਸਾਲ ਪੁਰਾਣੇ ਆਈ.ਏ.ਐੱਸ. ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਦੀ ਕਿਡਨੈਪਿੰਗ ਮਾਮਲੇ ‘ਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਸਮੇਤ ਚੰਡੀਗੜ੍ਹ ਦੇ 8 ਪੁਲਿਸ ਵਾਲਿਆਂ ‘ਤੇ ਮੋਹਾਲੀ ਦੇ ਮਟੌਰ ਥਾਣੇ ‘ਚ ਕੇਸ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮੋਹਾਲੀ ਕੋਰਟ ਵਲੋਂ 11 ਮਈ, 2020 ਨੂੰ ਅਗਾਊਂ ਜ਼ਮਾਨਤ ਮਿਲੀ ਸੀ, ਜਿਸ ਤੋਂ ਬਾਅਦ ਹੋਰ ਚਾਰ ਨੇ ਵੀ ਮੋਹਾਲੀ ਕੋਰਟ ‘ਚ ਸੁਮੇਧ ਸੈਣੀ ਦੀ ਜ਼ਮਾਨਤ ਦੀ ਕਾਪੀ ਦਾ ਹਵਾਲਾ ਦੇ ਕੇ ਜ਼ਮਾਨਤ ਲਈ ਅਰਜ਼ੀ ਲਗਾਈ ਸੀ, ਜਿਸ ‘ਤੇ ਮੰਗਲਵਾਰ ਨੂੰ ਸੁਣਵਾਈ ਹੋਈ ਅਤੇ ਕੋਰਟ ਵੱਲੋਂ ਚਾਰੇ ਪੁਲਿਸ ਅਫਸਰਾਂ ਦੀ ਪਟੀਸ਼ਨ ਮਨਜ਼ੂਰ ਕਰ ਲਈ ਗਈ।
ਇਨ੍ਹਾਂ ‘ਚ ਚੰਡੀਗੜ੍ਹ ਪੁਲਿਸ ਦੇ 4 ਅਫਸਰ ਕੁਲਦੀਪ ਸਿੰਘ, ਅਨੂਪ ਸਿੰਘ, ਜਗੀਰ ਸਿੰਘ ਅਤੇ ਸਹਾਏ ਸ਼ਰਮਾ ਸ਼ਾਮਲ ਹਨ। ਚੰਡੀਗੜ੍ਹ ਪੁਲਿਸ ਦੇ ਜਿਨ੍ਹਾਂ 7 ਪੁਲਿਸ ਅਫਸਰਾਂ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ‘ਚੋਂ ਕੁੱਝ ਦੀ ਮੌਤ ਹੋ ਚੁੱਕੀ ਹੈ ਅਤੇ ਕੁੱਝ ਰਿਟਾਇਰ ਹੋ ਚੁੱਕੇ ਹਨ। ਉਥੇ ਹੀ ਇਸ ਮਾਮਲੇ ‘ਚ ਇਕ ਐੱਸ.ਆਈ.ਟੀ. ਗਠਿਤ ਕੀਤੀ ਗਈ ਹੈ, ਜਿਸ ‘ਚ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੇ ਤਾਂ ਇਨਵੈਸਟੀਗੇਸ਼ਨ ਜੁਆਇੰਨ ਕਰ ਲਈ ਹੈ ਅਤੇ ਹੁਣ ਇਨ੍ਹਾਂ ਚਾਰਾਂ ਨੂੰ ਵੀ ਛੇਤੀ ਹੀ ਇਨਵੈਸਟੀਗੇਸ਼ਨ ਜੁਆਇੰਨ ਕਰਨੀ ਪਵੇਗੀ।