ਸਾਬਕਾ ਡਿਪਟੀ ਡਾਇਰੈਕਟਰ ਖੇਡਾਂ ਪਟਿਆਲਾ ਰਵਿੰਦਰ ਕੁਮਾਰ ਰਿਸ਼ੀ ਦਾ ਸਿਆਟਲ ’ਚ ਸੁਆਗਤ

856
ਪੰਜਾਬੀ ਭਾਈਚਾਰੇ ਵੱਲੋਂ ਰਵਿੰਦਰ ਕੁਮਾਰ ਰਿਸ਼ੀ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕਰਦੇ ਸਮੇਂ ਕਰਮਜੀਤ ਸਿੰਘ।
ਸਿਆਟਲ, 24 ਫਰਵਰੀ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬ ਖੇਡਾਂ ਵਿਭਾਗ ਦੇ ਜਿੰਮਨਾਸਟਿਕ ਕੋਚ, ਜ਼ਿਲ੍ਹਾ ਖੇਡ ਅਫਸਰ ਤੇ ਡਿਪਟੀ ਡਾਇਰੈਕਟਰ ਖੇਡਾਂ, ਪਟਿਆਲਾ ਰਹੇ ਰਵਿੰਦਰ ਕੁਮਾਰ ਰਿਸ਼ੀ ਆਪਣੇ ਲੜਕੇ ਸੋਰਬ ਰਿਸ਼ੀ ਦੀ 13ਵੀਂ ਵਿਆਹ ਸਾਲਗਿਰ੍ਹਾ ’ਤੇ ਪਹੁੰਚਣ ’ਤੇ ਸਿਆਟਲ ਵਿਚ ਨਿੱਘਾ ਸਵਾਗਤ ਕੀਤਾ ਗਿਆ। ਸੋਰਬ ਰਿਸ਼ੀ ਮਾਈਕ੍ਰੋਸਾਫਟ ’ਚ ਉੱਚ ਅਹੁਦੇ ’ਤੇ ਕੰਮ ਕਰ ਰਹੇ ਹਨ, ਜਿਸ ਨੇ ਸਿਆਟਲ ਦੇ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਰਵਿੰਦਰ ਕੁਮਾਰ ਰਿਸ਼ੀ ਧੰਨਵਾਦੀ ਭਾਸ਼ਣ ਵਿਚ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਇਕ ਸਾਲ ਤੋਂ ਕੋਚਿੰਗ ਸੈਂਟਰ ਬੰਦ ਪਏ ਹਨ, ਜਿਸ ਕਰਕੇ ਖੇਡਾਂ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਖੇਡ ਵਿਭਾਗ ’ਚ ਪੁਰਾਣੇ ਕੋਚ ਸੇਵਾਮੁਕਤ ਹੋ ਚੁੱਕੇ ਹਨ ਅਤੇ ਨਵੇਂ ਕੋਚ ਪੂਰੇ ਨਹੀਂ ਹਨ। ਪੰਜਾਬ ਦੀਆਂ ਖੇਡਾਂ ਦਾ ਪੱਧਰ ਥੱਲੇ ਜਾ ਚੁੱਕਾ ਹੈ। ਰਿਸ਼ੀ ਨੇ ਦੱਸਿਆ ਕਿ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕੈਂਟ ’ਚ ਬੱਚਿਆਂ ਦੇ ਖੇਡ ਕੈਂਪ ’ਚ ਜਿਮਨਾਸਟਿਕ ਤੇ ਯੋਗਾ ਸਿਖਾਉਣ ਲਈ ਲੋੜੀਂਦਾ ਯੋਗਦਾਨ ਪਾਵਾਂਗਾ। ਰਵਿੰਦਰ ਕੁਮਾਰ ਰਿਸ਼ੀ ਨੇ ਆਪਣੇ ਸੰਦੇਸ਼ ’ਚ ਦੱਸਿਆ ਕਿ ਖੇਡਾਂ ਜੀਵਨ ਦਾ ਜ਼ਰੂਰੀ ਅੰਗ ਹਨ, ਜੋ ਅਨੁਸ਼ਾਸਨ, ਸਰੀਰਕ ਫਿਟਨੈੱਸ ਤੇ ਮਿਲਵਰਤਨ ਵਧਾਉਦੀਆਂ ਹਨ। ਹਰੇਕ ਬੱਚੇ ਨੂੰ ਖੇਡਾਂ ਵੱਲ ਸਮਾਂ ਦੇਣਾ ਚਾਹੀਦਾ ਹੈ, ਤਾਂ ਜੋ ਸਰਵਪੱਖੀ ਵਿਕਾਸ ਹੋ ਸਕੇ।