ਸਾਬਕਾ ਕ੍ਰਿਕਟਰ ਅਤੇ ਯੂਪੀ ਸਰਕਾਰ ਦੇ ਮੰਤਰੀ ਚੇਤਨ ਚੌਹਾਨ ਨਹੀਂ ਰਹੇ

224
Share

ਨਵੀਂ ਦਿੱਲੀ, 17 ਅਗਸਤ (ਪੰਜਾਬ ਮੇਲ)- ਸਾਬਕਾ ਕ੍ਰਿਕਅਰ ਤੇ ਯੂਪੀ ਦੇ ਕੈਬਨਿਟ ਮੰਤਰੀ ਚੇਤਨ ਚੌਹਾਨ ਨਹੀਂ ਰਹੇ। 12 ਜੁਲਾਈ ਨੂੰ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਉਨ੍ਹਾ ਲਖਨਊ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਕਿਡਨੀ ਵਿਚ ਇਨਫੈਕਸ਼ਨ ਵਧਣ ‘ਤੇ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿਚ ਲਿਜਾਇਆ ਗਿਆ, ਉਨ੍ਹਾਂ 36 ਘੰਟੇ ਤੋਂ ਲਾਈਫ ਸਪੋਰਟਸ ਸਿਸਟਮ ‘ਤੇ ਰੱਖਿਆ ਗਿਆ ਸੀ ਪਰ ਬਚਾਇਆ ਨਹੀਂ ਜਾ ਸਕਿਆ। ਅਰਜੁਨ ਐਵਾਰਡੀ ਚੌਹਾਨ 1991 ਤੋਂ 1998 ਤੱਕ ਸਾਂਸਦ ਰਹੇ। ਉਹ ਯੂਪੀ ਦੀ ਸਰਕਾਰ ਵਿਚ ਸੈਨਿਕ ਕਲਿਆਣ, ਹੋਮਗਾਰਡਸ, ਸੂਬਾਈ ਰਕਸ਼ਕ ਦਲ  ਅਤੇ ਨਾਗਰਿਕ ਸੁਰੱਖਿਆ ਮੰਤਰੀ ਬਣੇ ਸੀ।

Share