ਸਾਬਕਾ ਅਮਰੀਕੀ ਰਾਸ਼ਟਰਪਤੀ ਦੀ ਮੂਰਤੀ ਤੋੜਨ ਵਾਲੇ ਨੂੰ ਹੋ ਸਕਦੀ ਹੈ 10 ਸਾਲ ਦੀ ਜੇਲ੍ਹ

726
Share

ਵਾਸ਼ਿੰਗਟਨ, 24 ਜੂਨ (ਪੰਜਾਬ ਮੇਲ)- ਅਮਰੀਕਾ ਦੇ 7ਵੇਂ ਰਾਸ਼ਟਰਪਤੀ ਐਂਡਰੀਊ ਜੈਕਸਨ ਦੀ ਮੂਰਤੀ ਨੂੰ ਤੋੜਨ ਅਤੇ ਵਾਸ਼ਿੰਗਟਨ ਸਥਿਤ ਸੈਂਟ ਜਾਨ ਚਰਚ ਦਾ ਅਨਾਦਰ ਕਰਨ ਵਾਲੇ ਨੂੰ 10 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵਿੱਟਰ ‘ਤੇ ਲਿਖਿਆ ਕਿ ਐਂਡਰੀਊ ਜੈਕਸਨ ਦੀ ਮੂਰਤੀ ਅਤੇ ਸੈਂਟ ਜਾਨ ਚਰਚ ਦੇ ਨਾਲ ਹੀ ਲਾਫੇਟ ਪਾਰਕ ‘ਚ ਤੋੜ-ਭੰਨ੍ਹ ਕਰਨ ਦੇ ਮਾਮਲੇ ਵਿਚ ਬਹੁਤ ਸਾਰੇ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵੈਟਰੰਸ ਮੈਮੋਰੀਅਲ ਪ੍ਰੀਵੈਂਸ਼ਨ ਐਕਟ ਤਹਿਤ 10 ਸਾਲ ਦੀ ਸਜ਼ਾ ਦਾ ਪ੍ਰਬੰਧ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮਿਨਿਆਪੋਲਿਸ ‘ਚ ਅਫਰੀਕੀ ਅਮਰੀਕੀ ਨਾਗਰਿਕ ਜਾਰਜ ਫਲਾਇਡ ਦੀ ਪੁਲਿਸ ਦੇ ਹੱਥੋਂ ਮੌਤ ਦੀ ਘਟਨਾ ਦੇ ਬਾਅਦ ਪੁਲਿਸ ਦੀ ਵਧੀਕੀ ਅਤੇ ਸਮਾਜਿਕ ਅਨਿਆਂ ਦੇ ਵਿਰੋਧ ‘ਚ ਕਈ ਦੇਸ਼ਾਂ ਵਿਚ ਅੰਦੋਲਨ ਨੇ ਜ਼ੋਰ ਫੜ ਲਿਆ ਹੈ। ਅਮਰੀਕਾ ‘ਚ ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਨਾਗਰਿਕਾਂ ਵਿਚਕਾਰ ਸੰਘਰਸ਼ ਹੋਏ ਅਤੇ ਕਈ ਥਾਵਾਂ ‘ਤੇ ਹਿੰਸਕ ਘਟਨਾਵਾਂ ਵਾਪਰੀਆਂ।


Share