ਸਾਨ ਫਰਾਂਸਿਸਕੋ ਵਿਖੇ ਬੱਸ ’ਤੇ ਗੋਲੀਬਾਰੀ ਦੌਰਾਨ 2 ਔਰਤਾਂ ਦੀ ਮੌਤ; 5 ਹੋਰ ਜ਼ਖਮੀ

321
Share

-ਬੱਸ ’ਤੇ 70 ਦੇ ਕਰੀਬ ਚਲਾਈਆਂ ਗਈਆਂ
ਵਾਸ਼ਿੰਗਟਨ, 19 ਮਈ (ਪੰਜਾਬ ਮੇਲ)- ਅਮਰੀਕਾ ਵਿਖੇ ਸਾਨ ਫਰਾਂਸਿਸਕੋ ਬੇਅ ਏਰੀਆ ਫਰੀਵੇਅ ’ਤੇ 2 ਲੋਕਾਂ ਨੇ ਇਕ ਬੱਸ ’ਤੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ’ਚ 2 ਔਰਤਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋਏ ਹਨ। ‘ਈਸਟ ਬੇਅ ਟਾਈਮਜ਼’ ਦੀ ਖ਼ਬਰ ਮੁਤਾਬਕ ਬੱਸ ’ਚ ਸਵਾਰ ਯਾਤਰੀ ਇਕ ਔਰਤ ਦਾ 21ਵਾਂ ਜਨਮਦਿਨ ਮਨਾ ਰਹੇ ਸਨ। ਇੰਟਰਸਟੇਟ-580 ’ਤੇ ਦੇਰ ਰਾਤ ਕਰੀਬ 12:20 ’ਤੇ ਬੱਸ ’ਤੇ ਹਮਲਾ ਕੀਤਾ ਗਿਆ। ਬੱਸ ਸਾਨ ਫਰਾਂਸਿਸਕੋ ਤੋਂ ਓਕਲੈਂਡ ਪਰਤ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਗੱਡੀ ’ਤੇ ਸਵਾਰ ਦੋ ਲੋਕਾਂ ਨੇ ਬੱਸ ’ਤੇ ਗੋਲੀਬਾਰੀ ਕੀਤੀ। ਬੱਸ ’ਤੇ ਕਰੀਬ 70 ਗੋਲੀਆਂ ਚਲਾਈਆਂ ਗਈਆਂ। ਕੈਲੀਫੋਰਨੀਆ ਦੇ ਹਾਈਵੇਅ ਗਸ਼ਤੀ ਵਿਭਾਗ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪ੍ਰਤੀਤ ਹੁੰਦੀ ਹੈ ਕਿ ਗੋਲੀਬਾਰੀ ਕਿਸੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ। ਵਿਭਾਗ ਓਕਲੈਂਡ ਪੁਲਿਸ ਦੇ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਅਲਮੇਡਾ ਕਾਊਂਟੀ ਕੋਰੋਨਰ ਬਿਊਰੋ ਨੇ ਦੱਸਿਆ ਕਿ ਇਕ ਔਰਤ ਦੀ ਬੱਸ ਵਿਚ ਅਤੇ ਇਕ ਹੋਰ ਦੀ ਹਸਪਤਾਲ ’ਚ ਮੌਤ ਹੋ ਗਈ। ਘੱਟੋ-ਘੱਟ 5 ਹੋਰ ਔਰਤਾਂ ਜ਼ਖਮੀ ਵੀ ਹੋਈਆਂ ਹਨ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ।

Share