ਸਾਨ ਫਰਾਂਸਿਸਕੋ, ਕੈਲੀਫੋਰਨੀਆ ਵਿਚ ਦੋ ਥਾਈਂ ਗੋਲੀਬਾਰੀ ‘ਚ 7 ਲੋਕਾਂ ਦੀ ਮੌਤ

17
ਹਾਫ ਮੂਨ ਬੇਅ 'ਚ ਮੁਲਜ਼ਮ ਨੂੰ ਹਿਰਾਸਤ 'ਚ ਲੈਂਦੀ ਹੋਈ ਪੁਲੀਸ।

ਇੱਕ ਸ਼ੱਕੀ ਨੂੰ ਲਿਆ ਹਿਰਾਸਤ ‘ਚ
ਸੈਕਰਾਮੈਂਟੋ, 25 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਨਿੱਤ ਦਿਨ ਗੋਲੀਬਾਰੀ ਦੀਆਂ ਘਟਨਾਵਾਂ ‘ਚ ਵਾਧਾ ਹੋਇਆ ਹੈ ਤੇ ਤਾਜ਼ਾ ਘਟਨਾ ਦੌਰਾਨ ਹੋਈ ਗੋਲੀਬਾਰੀ ‘ਚ ਚਾਰ ਲੋਕਾਂ ਦੀ ਮੌਤ ਹੋ ਗਈ, ਪੰਜਵਾਂ ਜ਼ਖਮੀ ਹੋਇਆ ਅਤੇ ਤਿੰਨ ਹੋਰ ਕੁਝ ਦੁਰੀ ‘ਤੇ ਹੀ ਅਜਿਹੀ ਘਟਨਾ ਦੌਰਾਨ ਮਾਰੇ ਗਏ। ਇਹ ਗੋਲੀਬਾਰੀ ਸਾਨ ਫਰਾਂਸਿਸਕੋ ਤੋਂ ਲਗਭਗ 30 ਮੀਲ (48 ਕਿਲੋਮੀਟਰ) ਦੱਖਣ ਵਿਚ ਸਥਿਤ ਸ਼ਹਿਰ ਹਾਫ ਮੂਨ ਬੇ ਦੇ ਬਾਹਰਵਾਰ ਹੋਈ। ਜਿੱਥੇ ਅਧਿਕਾਰੀਆਂ ਨੇ ਗੋਲੀਬਾਰੀ ਦੇ ਸਬੰਧ ਵਿਚ 67 ਸਾਲਾ ਚੁਨਲੀ ਝਾਓ ਨੂੰ ਗ੍ਰਿਫਤਾਰ ਕੀਤਾ ਹੈ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਝਾਓ ਇੱਕ ਨਰਸਿੰਗ ਹੋਮ ਵਿਚ ਕਰਮਚਾਰੀ ਸੀ ਅਤੇ ਪੀੜਤ ਵੀ ਨਰਸਿੰਗ ਹੋਮ ‘ਚ ਕੰਮ ਕਰਦੇ ਸਨ। ਕਾਰਪਸ ਨੇ ਕਿਹਾ ਕਿ ਨਰਸਿੰਗ ਹੋਮ ਵਿਚ ਕੁਝ ਕਰਮਚਾਰੀ ਇਮਾਰਤ ਵਿਚ ਰਹਿੰਦੇ ਸਨ, ਜਿੱਥੇ ਬੱਚਿਆਂ ਨੇ ਵੀ ਗੋਲੀਬਾਰੀ ਹੁੰਦੀ ਦੇਖੀ। ਕਾਰਪਸ ਨੇ ਅੱਗੇ ਕਿਹਾ ਕਿ ਅਧਿਕਾਰੀਆਂ ਨੇ ਗੋਲੀਬਾਰੀ ਲਈ ਕੋਈ ਕਾਰਣ ਨਹੀਂ ਦੱਸਿਆ, ਹਾਲਾਂਕਿ ਕਾਉਂਟੀ ਬੋਰਡ ਆਫ ਸੁਪਰਵਾਈਜ਼ਰਜ਼ ਦੇ ਪ੍ਰਧਾਨ ਡੇਵ ਪਾਈਨ ਨੇ ਸ਼ੱਕੀ ਨੂੰ ਅਸੰਤੁਸ਼ਟ ਵਰਕਰ ਦੱਸਿਆ ਹੈ। ਇਹ ਗੋਲੀਬਾਰੀ ਇਸ ਸਾਲ ਦੇਸ਼ ਦੀ ਛੇਵੀਂ ਸਮੂਹਿਕ ਗੋਲਾਬਾਰੀ ਸੀ। ਦੱਖਣੀ ਕੈਲੀਫੋਰਨੀਆ ਵਿਚ ਇੱਕ ਬਾਲਰੂਮ ਡਾਂਸ ਹਾਲ ਵਿਚ ਸ਼ਨੀਵਾਰ ਦੇਰ ਰਾਤ 11 ਲੋਕਾਂ ਦੀ ਹੱਤਿਆ ਤੋਂ ਬਾਅਦ ਦੀ ਇਹ ਦੂਜੀ ਭਿਆਨਕ ਗੋਲੀਬਾਰੀ ਹੈ। ਸ਼ੈਰਿਫ ਦੇ ਦਫਤਰ ਨੂੰ ਸਭ ਤੋਂ ਪਹਿਲਾਂ ਇਸ ਗੋਲਾਬਾਰੀ ਬਾਰੇ ਦੁਪਹਿਰ 2:30 ਵਜੇ ਤੋਂ ਪਹਿਲਾਂ ਗੋਲੀਬਾਰੀ ਦੀ ਰਿਪੋਰਟ ਮਿਲੀ ਸੀ।

ਘਟਨਾ ਬਾਰੇ ਜਾਣਕਾਰੀ ਦਿੰਦੀ ਹੋਈ ਪੁਲਿਸ ਅਧਿਕਾਰੀ।

ਕੈਪਟਨ ਈਮਨ ਐਲਨ ਨੇ ਇੱਕ ਨਿਊਜ਼ ਰਿਲੀਜ਼ ਵਿਚ ਕਿਹਾ ਕਿ, ਪਹਿਲੇ ਸੀਨ ‘ਤੇ ਚਾਰ ਲੋਕਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਅਤੇ ਪੰਜਵਾਂ ਜ਼ਖਮੀ ਵਿਅਕਤੀ ਮਿਲਿਆ। ਇਸ ਤੋਂ ਥੋੜ੍ਹੀ ਦੇਰ ਬਾਅਦ, ਅਧਿਕਾਰੀਆਂ ਨੇ ਨਜ਼ਦੀਕੀ ਇੱਕ ਦੂਜੇ ਸਥਾਨ ‘ਤੇ ਤਿੰਨ ਹੋਰ ਲੋਕਾਂ ਨੂੰ ਗੋਲੀ ਲੱਗਣ ਕਾਰਨ ਮਰੇ ਹੋਏ ਪਾਇਆ। ਇੱਕ ਸ਼ੈਰਿਫ ਦੇ ਡਿਪਟੀ ਨੇ ਹਾਫ ਮੂਨ ਬੇ ਵਿਚ ਇੱਕ ਸ਼ੈਰਿਫ ਦੇ ਸਟੇਸ਼ਨ ‘ਤੇ ਸ਼ੱਕੀ, ਝਾਓ ਨੂੰ ਆਪਣੀ ਕਾਰ ਵਿਚ ਦੇਖਿਆ। ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਉਸ ਦੀ ਗੱਡੀ ਵਿਚੋਂ ਇਕ ਹਥਿਆਰ ਬਰਾਮਦ ਹੋਇਆ। ਸ਼ੈਰਿਫ ਵਿਭਾਗ ਦਾ ਮੰਨਣਾ ਹੈ ਕਿ ਉਸਨੇ ਇਕੱਲੇ ਕੰਮ ਕੀਤਾ। ਕਾਂਗਰਸਮੈਨ ਸੇਨ ਜੋਸ਼ ਬੇਕਰ ਨੇ ਕਿਹਾ, ਅਸੀਂ ਅਜੇ ਵੀ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸਲ ਵਿਚ ਕੀ ਹੋਇਆ ਅਤੇ ਕਿਉਂ, ਪਰ ਇਹ ਸਿਰਫ਼ ਅਵਿਸ਼ਵਾਸਯੋਗ ਤੇ ਦੁਖਦਾਈ ਹੈ। ਹਾਫ ਮੂਨ ਬੇ ਇੱਕ ਛੋਟਾ ਤੱਟਵਰਤੀ ਸ਼ਹਿਰ ਹੈ ਜਿਸ ਵਿਚ ਖੇਤੀਬਾੜੀ ਕਰਦੇ ਹੁਣ ਤੱਕ ਲਗਭਗ 12,000 ਲੋਕਾਂ ਦਾ ਘਰ ਹੈ। ਸ਼ਹਿਰ ਅਤੇ ਆਲੇ-ਦੁਆਲੇ ਦੇ ਸੈਨ ਮਾਟੇਓ ਕਾਉਂਟੀ ਖੇਤਰ ਫੁੱਲਾਂ ਦੇ ਨਾਲ-ਨਾਲ ਬ੍ਰਸੇਲ ਸਪਾਉਟ ਵਰਗੀਆਂ ਸਬਜ਼ੀਆਂ ਪੈਦਾ ਕਰਨ ਲਈ ਜਾਣਿਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਕਾਉਂਟੀ ਕੁਝ ਖੇਤਰਾਂ ਵਿਚ ਭੰਗ ਦੀ ਖੇਤੀ ਦੀ ਆਗਿਆ ਵੀ ਦਿੰਦਾ ਹੈ। ਜਨਗਣਨਾ ਦੇ ਅੰਕੜਿਆਂ ਅਨੁਸਾਰ, ਇਹ ਬਹੁਗਿਣਤੀ ਗੋਰਾ ਭਾਈਚਾਰਾ ਹੈ ਅਤੇ ਆਬਾਦੀ ਦਾ ਲਗਭਗ 5% ਏਸ਼ੀਆਈ ਹੈ। ਪਾਈਨ ਨੇ ਕਿਹਾ, ”ਅਸੀਂ ਹਾਫ ਮੂਨ ਬੇ ਵਿਚ ਇਸ ਤ੍ਰਾਸਦੀ ਤੋਂ ਦੁਖੀ ਹਾਂ। ਇਹ ਬੰਦੂਕ ਦੀ ਹਿੰਸਾ ਬੰਦ ਹੋਣੀ ਚਾਹੀਦੀ ਹੈ।” ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਨੇ ਟਵੀਟ ‘ਚ ਕਿਹਾ, ”ਉਹ ਇੱਕ ਸਮੂਹਿਕ ਗੋਲੀਬਾਰੀ ਦੇ ਪੀੜਤਾਂ ਨਾਲ ਹਸਪਤਾਲ ਦੀ ਮੀਟਿੰਗ ਵਿਚ ਸੀ, ਜਦੋਂ ਮੈਨੂੰ ਇਸ ਹੋਰ ਗੋਲੀਬਾਰੀ ਬਾਰੇ ਜਾਣਕਾਰੀ ਮਿਲੀ।”