ਸਾਧੂ ਸਿੰਘ ਧਰਮਸੋਤ ਨੂੰ ਲੈ ਕੇ ਕਸੂਤੀ ਘਿਰੀ ਕੈਪਟਨ ਸਰਕਾਰ

275
Share

ਕੇਂਦਰ ਨੇ ਐੱਸ.ਸੀ. ਵਜ਼ੀਫਿਆਂ ’ਚ ਕਰੋੜਾਂ ਰੁਪਏ ਦੀਆਂ ਬੇਨਿਯਮੀਆਂ ਦੀ ਪੜਤਾਲੀਆ ਰਿਪੋਰਟ ਮੰਗੀ
ਚੰਡੀਗੜ੍ਹ, 8 ਜੁਲਾਈ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਪੰਜਾਬ ਦੇ ਸਮਾਜਿਕ ਨਿਆਂ ਵਿਭਾਗ ਨੂੰ ਹੁਕਮ ਦਿੱਤਾ ਹੈ ਕਿ ਐੱਸ.ਸੀ. ਵਜ਼ੀਫਿਆਂ ’ਚ ਕਰੋੜਾਂ ਰੁਪਏ ਦੀਆਂ ਬੇਨਿਯਮੀਆਂ ਦੀ ਜੋ ਪੜਤਾਲੀਆ ਰਿਪੋਰਟ ਪੰਜਾਬ ਦੇ ਵਧੀਕ ਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਨੇ ਤਿਆਰ ਕੀਤੀ ਸੀ, ਉਹ ਪੜਤਾਲੀਆ ਰਿਪੋਰਟ ਕੇਂਦਰ ਨੂੰ ਤੁਰੰਤ ਭੇਜੀ ਜਾਵੇ। ਰਿਪੋਰਟ ’ਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਤੇ ਐੱਸ.ਸੀ. ਵਜ਼ੀਫਾ ਫੰਡਾਂ ’ਚ 63.91 ਕਰੋੜ ਰੁਪਏ ਦੇ ਘਪਲੇ ਦੇ ਦੋਸ਼ ਲੱਗੇ ਸਨ। ਪਿਛਲੇ ਸਾਲ ਜਦੋਂ ਇਹ ਰਿਪੋਰਟ ਸਾਹਮਣੇ ਆਈ ਸੀ, ਤਾਂ ਉਸ ਤੋਂ ਬਾਅਦ ਕੇਂਦਰ ਨੇ ਪੰਜਾਬ ਸਰਕਾਰ ਨੂੰ 2 ਵਾਰ ਯਾਦ-ਪੱਤਰ ਭੇਜ ਕੇ ਇਹ ਰਿਪੋਰਟ ਮੰਗੀ ਸੀ, ਪ੍ਰੰਤੂ ਪੰਜਾਬ ਸਰਕਾਰ ਨੇ ਇਹ ਰਿਪੋਰਟ ਕੇਂਦਰ ਨੂੰ ਨਹੀਂ ਭੇਜੀ ਸੀ, ਜਿਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਦੇ ਡਾਇਰੈਕਟਰ ਸਮਾਜਿਕ ਨਿਆਂ ਦੀਪਕ ਮਹਿਰਾ ਨੇ ਪੰਜਾਬ ਦੇ ਉੱਚ-ਅਧਿਕਾਰੀਆਂ ਨੂੰ ਜ਼ੋਰ ਪਾਉਂਦਿਆਂ ਕਿਹਾ ਹੈ ਕਿ ਉਪਰੋਕਤ ਪੜਤਾਲੀਆ ਰਿਪੋਰਟ ਤੁਰੰਤ ਕੇਂਦਰ ਨੂੰ ਭੇਜੀ ਜਾਵੇ ਅਤੇ ਉਸ ਦੇ ਨਾਲ-ਨਾਲ ਪੰਜਾਬ ਸਰਕਾਰ ਵਲੋਂ ਉਪਰੋਕਤ ਮਾਮਲੇ ’ਚ ਕੀਤੀ ਕਾਰਵਾਈ ਦੀ ਰਿਪੋਰਟ ਵੀ ਕੇਂਦਰ ਨੂੰ ਤੁਰੰਤ ਭੇਜੀ ਜਾਵੇ।

Share