ਸਾਡੇ ਵਿਚ ਲੰਮਾ ਸਮਾਂ ਰਹੇਗਾ ਕੋਰੋਨਾ ਵਾਇਰਸ : ਡਬਲਿਊ.ਐਚ.ਓ.

1109
ਵਾਸ਼ਿੰਗਟਨ, 24 ਅਪ੍ਰੈਲ (ਪੰਜਾਬ ਮੇਲ)- ਡਬਲਿਊ ਐਚ ਓ ਦੇ ਦੇ ਮੁਖੀ ਨੇ ਅੱਜ ਕਿਹਾ ਹੈ ਕਿ ਇਹ ਕੋਰੋਨਾ ਵਾਇਰਸ ਸਾਡੇ ਵਿਚ ਲੰਮਾ ਸਮਾਂ ਰਹੇਗਾ। ਐਡਹੈਨੌਮ ਗੈਬਰੀਏਸੋਸ ਨੇ ਚੇਤਾਵਨੀ ਦਿੱਤੀ ਕਿ ਕੋਈ ਵੀ ਗਲਤੀ ਨਾ ਕਰੋ, ਕੋਰੋਨਾਵਾਇਰਸ ਦਾ ਇਨਫੈਕਸ਼ਨ ਲੰਮੇਂ ਸਮੇਂ ਤੱਕ ਰਹੇਗਾ। ਉਨ•ਾਂ ਨੇ ਅਫ਼ਰੀਕਾ, ਮੱਧ ਅਤੇ ਦੱਖਣ ਅਮਰੀਕਾ ਦੇ ਨਾਲ ਪੂਰਬੀ ਯੂਰਪ ਵਿੱਚ ਲਗਾਤਾਰ ਵੱਧ ਰਹੇ ਮਾਮਲਿਆਂ ‘ਤੇ ਚਿੰਤਾ ਜਤਾਈ। ਉਨ•ਾਂ ਕਿਹਾ ਲੌਕਡਾਊਨ ਹਟਾਉਣ ਨਾਲ ਕੋਰੋਨਾਵਾਇਰਸ ਮੁੜ ਉਭਰ ਸਕਦਾ ਹੈ। ਡਾ. ਟੈਡਰੋਸ ਨੇ ਕਿਹਾ ਕਿ ਉਨ•ਾਂ ਨੂੰ ਲੱਗਦਾ ਹੈ ਕਿ ਦੁਨੀਆਂ ਨੂੰ ਕਾਫੀ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਬਾਰੇ ਚੇਤਾਵਨੀ ਦੇ ਦਿੱਤੀ ਗਈ ਸੀ। ਉਨ•ਾਂ ਨੇ ਕਿਹਾ, ”ਪਿੱਛੇ ਮੁੜ ਕੇ ਦੇਖੋ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਸਹੀ ਸਮੇਂ ‘ਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ ਅਤੇ ਦੁਨੀਆਂ ਕੋਲ ਕਾਫ਼ੀ ਸਮਾਂ ਸੀ। ਉਦੋਂ ਇਨਫੈਕਸ਼ਨ ਦੇ ਮਾਮਲੇ ਸਿਰਫ਼ 82 ਸਨ ਅਤੇ ਇੱਕ ਵੀ ਮੌਤ ਨਹੀਂ ਹੋਈ ਸੀ। ਟੈਡਰੋਸ ਨੇ ਕਿਹਾ, “ਉਹ 30 ਜਨਵਰੀ ਸੀ ਜਦੋਂ ਐਮਰਜੈਂਸੀ ਦਾ ਐਲਾਨ ਹੋਇਆ। ਅੱਜ ਦੋ ਮਹੀਨੇ ਅਤੇ 21 ਦਿਨ ਯਾਨਿ ਕਿ ਤਕਰੀਬਨ ਤਿੰਨ ਮਹੀਨੇ ਹੋਣ ਨੂੰ ਹਨ।” ਉਨ•ਾਂ ਕਿਹਾ ਕਿ ਜੇਕਰ ਕੋਰੋਨਾ ਨੂੰ ਬਿਲਕੁਲ ਖ਼ਤਮ ਕਰਨਾ ਹੈ ਤਾਂ ਸਾਨੂੰ ਸਾਰਿਆਂ ਨੂੰ ਇਕਮੁਠ ਹੋਣਾ ਪਵੇਗਾ।