ਸਾਡੇ ਲੋਕਤੰਤਰ ’ਤੇ ਹੋ ਰਿਹਾ ਗੰਭੀਰ ਹਮਲਾ: ਬਾਇਡਨ

431
Share

ਵਾਸ਼ਿੰਗਟਨ, 7 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਕੈਪੀਟਲ ਕੰਪਲੈਕਸ ਵਿੱਚ ਟਰੰਪ ਸਮਰਕਾਂ ਵੱਲੋਂ ਕੀਤੀ ਹਿੰਸਾ ’ਤੇ ਕਿਹਾ ਕਿ ਉਹ ਹੈਰਾਨ ਅਤੇ ਦੁਖੀ ਹਨ ਕਿ ਅਮਰੀਕਾ ਨੂੰ ਅਜਿਹੇ ਦਿਨ ਵੀ ਦੇਖਣੇ ਪੈਣਗੇ।ਉਨ੍ਹਾਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ, “ਇਸ ਵੇਲੇ ਸਾਡੇ ਲੋਕਤੰਤਰ ’ਤੇ ਗੰਭੀਰ ਹਮਲਾ ਹੋ ਰਿਹਾ ਹੈ। ਅਸੀਂ ਅਜੌਕੇ ਸਮੇਂ ਵਿੱਚ ਅਜਿਹੀ ਚੀਜ਼ ਕਦੇ ਨਹੀਂ ਵੇਖੀ। ਉਨ੍ਹਾਂ ਕਿਹਾ ਕਿ ਹਿੰਸਾ ਦੇਸ ਧ੍ਰੋਹ ਦੇ ਬਰਾਬਰ ਹੈ ਤੇ ਇਸ ਦਾ ਤੁਰੰਤ ਅੰਤ ਹੋਣਾ ਚਾਹੀਦਾ ਹੈ।


Share