‘ਸਾਡੀ ਜ਼ਮੀਨ ‘ਤੇ ਨਹੀਂ ਹੈ ਅੰਡਰਵਰਲਡ ਡੌਨ’ ; ਬਿਆਨ ਤੋਂ ਪਲਟਿਆ ਪਾਕਿਸਤਾਨ

270
Share

ਇਸਲਾਮਾਬਾਦ, 23 ਅਗਸਤ (ਪੰਜਾਬ ਮੇਲ)-ਭਾਰਤੀ ਮੀਡੀਆ ‘ਚ ਅੰਡਰਵਰਲਡ ਦਾਊਦ ਇਹਰਾਹਿਮ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਨੂੰ ਪਾਕਸਤਾਨ ਨੇ ਖਾਰਜ ਕਰ ਦਿੱਤਾ ਹੈ। ਪਾਕਿਸਤਾਨ ਨੇ ਦਾਊਦ ਇਬਰਾਹਿਮ ‘ਤੇ ਕਬੂਲਨਾਮੇ ਨੂੰ ਨਿਰਆਧਾਰ ਦੱਸਿਆ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤੀ ਮੀਡੀਆ ‘ਚ ਦਾਅਵਾ ਕੀਤਾ ਜਾ ਰਿਹਾ ਕਿ ਪਾਕਿਸਤਾਨ ਨੇ ਆਪਣੀ ਜ਼ਮੀਨ ‘ਤੇ ਦਾਊਦ ਦੀ ਮੌਜੂਦਗੀ ਸਵੀਕਾਰ ਕੀਤੀ ਹੈ। ਇਹ ਦਾਅਵਾ ਨਿਰਆਧਾਰ ਤੇ ਗੁੰਮਰਾਹਕੁਨ ਹੈ। ਉਨ•ਾਂ ਇਸ ਗੱਲ ਨੂੰ ਵੀ ਖਾਰਜ ਕੀਤਾ ਕਿ ਪਾਕਿਸਤਾਨ 88 ਅੱਤਵਾਦੀਆਂ ‘ਤੇ ਨਵੀਆਂ ਪਾਬੰਦੀਆਂ ਲਾ ਰਿਹਾ ਹੈ। ਦਰਅਸਲ ਪਾਕਿਸਤਾਨ ਨੇ ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ ਸੀ, ਜਿਸ ‘ਚ ਦਾਊਦ ਇਬਰਾਹਿਮ ਦਾ ਨਾਂ ਵੀ ਸ਼ਾਮਲ ਸੀ। ਦੱਸਿਆ ਗਿਆ ਕਿ ਕਰਾਚੀ ਦੇ ਕਿਲਫਟਨ ਇਲਾਕੇ ਦੇ ਵਾਈਟ ਹਾਊਸ ‘ਚ ਦਾਊਦ ਇਬਰਾਹਿਮ ਰਹਿੰਦਾ ਹੈ।

ਹੁਣ ਆਪਣੇ ਬਿਆਨ ਤੋਂ ਪਲਟਦਿਆਂ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ 18 ਅਗਸਤ, 2020 ਨੂੰ ਦੋ ਸੂਚੀਆਂ ਜਾਰੀ ਕੀਤੀਆਂ ਸਨ। ਇਨ•ਾਂ ‘ਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵਾਂ ਮੁਤਾਬਕ ਵਿਅਕਤੀਆਂ ਤੇ ਸੰਸਥਾਵਾਂ ਦੇ ਨਾਂ ਹਨ।  ਅਜਿਹੀਆਂ ਸੂਚੀਆਂ ਸਮੇਂ-ਸਮੇਂ ‘ਤੇ ਜਾਰੀ ਕੀਤੀਆਂ ਜਾਂਦੀਆਂ ਹਨ। ਆਖਰੀ ਵਾਰ ਇਸ ਤਰ•ਾਂ ਦੀਆਂ ਸੂਚੀਆਂ 2019 ‘ਚ ਜਾਰੀ ਕੀਤੀਆਂ ਗਈਆਂ ਸਨ।
ਦਾਊਦ ਇਬਰਾਹਿਮ ਮੁੰਬਈ ਹਮਲੇ ਦਾ ਮਾਸਟਰਮਾਈਂਡ ਹੈ। ਉਸ ਨੇ 1993 ‘ਚ ਮੁੰਬਈ ‘ਚ ਬੰਬ ਧਮਾਕੇ ਕਰਵਾਏ ਸਨ। ਮੁੰਬਈ ਧਮਾਕੇ ਤੋਂ ਬਾਅਦ ਉਹ ਪਰਿਵਾਰ ਸਮੇਤ ਮੁੰਬਈ ਤੋਂ ਭੱਜ ਗਿਆ ਸੀ। ਦਾਊਦ ਦਾ ਨਾਂਅ ਭਾਰਤ ਦੀ ਮੋਸਟ ਵਾਂਟੇਡ ਲਿਸਟ ‘ਚ ਹੈ। ਕਈ ਵਾਰ ਇਸ ਗੱਲ ਦੇ ਸਬੂਤ ਦੁਨੀਆਂ ਸਾਹਮਣੇ ਆਉਂਦੇ ਰਹੇ ਕਿ ਦਾਊਦ ਇਬਰਾਹਿਮ ਪਾਕਿਸਤਾਨ ‘ਚ ਹੈ। ਪਰ ਹਰ ਵਾਰ ਪਾਕਿਸਤਾਨ ਇਸ ਤੋਂ ਇਨਕਾਰ ਕਰਦਾ ਰਿਹਾ। ਦੁਨੀਆਂ ਦੇ ਕਈ ਦੇਸ਼ਾਂ ਨੂੰ ਦਾਊਦ ਦੀ ਤਲਾਸ਼ ਹੈ।


Share