ਦੁਬਈ, 12 ਮਾਰਚ (ਪੰਜਾਬ ਮੇਲ)- ਸਾਊਦੀ ਅਰਬ ਨੇ ਵੱਖ-ਵੱਖ ਅਪਰਾਧਾਂ ਲਈ ਅੱਜ ਇਕੋ ਦਿਨ ਵਿਚ 81 ਮੁਜਰਮਾਂ ਨੂੰ ਫਾਹੇ ਟੰਗਿਆ ਹੈ। ਮੁਲਕ ਦੇ ਆਧੁਨਿਕ ਇਤਿਹਾਸ ’ਚ ਪਹਿਲੀ ਵਾਰ ਹੈ, ਜਦੋਂ ਇਕ ਦਿਨ ਵਿਚ ਇਕੱਠਿਆਂ ਇੰਨੇ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜਨਵਰੀ 1980 ਵਿਚ 63 ਲੋਕਾਂ ਦਾ ਸਿਰ ਕਲਮ ਕੀਤਾ ਗਿਆ ਸੀ।