ਸਾਊਥ ਔਕਲੈਂਡ ਦੇ ਕਈ ਇਲਾਕਿਆ ‘ਚ ਟਰਨਾਡੋ ਨੇ ਕਈ ਪੰਜਾਬੀਆਂ ਦੇ ਘਰਾਂ ਦਾ ਵੀ ਕੀਤਾ ਨੁਕਸਾਨ

675
Share

ਬਾਵਰੋਲੇ ਦੇ ਖਿਲਾਰੇ
ਔਕਲੈਂਡ, 27 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਬੀਤੀ ਰਾਤ ਜਿੱਥੇ ਪੂਰੇ ਨਿਊਜ਼ੀਲੈਂਡ ਦਾ ਮੌਸਮ ਬਹੁਤ ਵਿਗੜਿਆ ਨਜ਼ਰ ਆਇਆ ਉਥੇ ਸਾਊਥ ਔਕਲੈਂਡ ਦੇ ਕਈ ਇਲਾਕਿਆਂ ਦੇ ਵਿਚ ਆਏ ਬਾਵਰੌਲਿਆ ਨੇ ਘਰਾਂ ਦੀਆਂ ਛੱਤਾਂ ਨੂੰ ਨੁਕਸਾਨ ਪਹੁੰਚਾਇਆ, ਦਰੱਖਤ ਪੁੱਟ ਸੁਟੇ, ਘਰਾਂ ਦਾ ਸਮਾਨ ਖਿਲਰ ਕੇ ਸੜਕਾਂ ‘ਤੇ ਆ ਗਿਆ। ਪਾਪਾਮੋਆ, ਟੌਰੰਗਾ ਅਤੇ ਹੋਰ ਕਈ ਇਲਾਕਿਆਂ ਦੇ ਵਿਚ ਵੀ ਅਜਿਹੇ ਨੁਕਸਾਨ ਦੀਆਂ ਖਬਰਾਂ ਹਨ। ਐਮਰਜੈਂਸੀ ਸਟਾਫ ਨੂੰ ਵੀ ਕਈ ਜਗ੍ਹਾਂ ਬੁਲਾਇਆ ਗਿਆ। ਕਈ ਘਰਾਂ ਦੇ ਅੰਦਰ ਪਿਆ ਫਰਨੀਚਰ ਦਾ ਸਮਾਨ ਖਰਾਬ ਹੋ ਗਿਆ। ਕਈ ਪੰਜਾਬੀਆਂ ਦੇ ਘਰਾਂ ਦਾ ਵੀ ਨੁਕਸਾਨ ਹੋਣ ਦੀਆਂ ਖਬਰਾਂ ਹਨ। ਇਹ ਟਰਨਾਡੋ ਐਨਾ ਜ਼ੋਰ ਵਾਲਾ ਸੀ ਕਿ ਕਾਫੀ ਭਾਰੀ ਸਮਾਨ ਵੀ ਉਠਾ ਕੇ ਉਪਰ ਲੈ ਗਿਆ ਅਤੇ ਇਧਰ ਉਧਰ ਖਿਲਾਰ ਦਿੱਤਾ। ਬਾਵਰੋਲਿਆਂ ਨੇ ਕਈ ਪਾਸੇ ਖਿਲਾਰੇ ਪਾ ਦਿੱਤੇ।


Share