ਸਾਉਣੀ ਸ਼ੀਜਨ ਤੋਂ ਪਹਿਲਾਂ ਮੰਡੀਆਂ ਵਿੱਚ ਚੱਲ ਰਹੇ ਸਾਰੇ ਵਿਕਾਸ ਦੇ ਕੰਮ ਮੁਕੰਮਲ ਕੀਤੇ ਜਾਣ— ਚੇਅਰਮੈਨ ਬੱਚਾਜੀਵੀ

688
Share

ਭੁਲੱਥ, 28 ਜੁਲਾਈ (ਅਜੈ ਗੋਗਨਾ/ਪੰਜਾਬ ਮੇਲ)-ਅੱਜ ਮਾਰਕਿਟ ਕਮੇਟੀ ਭੁਲੱਥ ਵਿਖੇ ਪੰਜਾਬ ਮੰਡੀ ਬੋਰਡ ਦੇ ਸਾਰੇ ਅਦਾਰਿਆਂ ਦੀ ਇੱਕ ਜਰੂਰੀ ਮੀਟਿੰਗ ਚੇਅਰਮੈਨ ਸ. ਰਸ਼ਪਾਲ ਸਿੰਘ ਬੱਚਾਜੀਵੀ ਦੀ ਪ੍ਰਧਾਨਗੀ ਹੇਠ ਹੋਈ. ਜਿਸ ਵਿੱਚ ਭੁਲੱਥ ਦੀਆਂ ਵੱਖ-ਵੱਖ ਮੰਡੀਆਂ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਦਾ ਜਾਇਜਾ ਲਿਆ ਗਿਆ| ਵਿਸ਼ੇਸ਼ ਕਰਕੇ ਬੇਗੋਵਾਲ ਮੰਡੀ ਵਿੱਚ ਇਸ ਵੇਲੇ ਕੰਮ ਕਰ ਰਹੇ ਠੇਕੇਦਾਰ ਹਰਵਿੰਦਰ ਸਿੰਘ ਸੂਜੋਕਾਲੀਆਂ ਤੋਂ ਚੱਲ ਰਹੇ ਕੰਮਾਂ ਦੀ ਚੇਅਰਮੈਨ ਸ. ਰਸ਼ਪਾਲ ਸਿੰਘ ਬੱਚਾਜੀਵੀ ਨੇ ਉਚੇਚੇ ਤੌਰ ਤੇ ਜਾਣਕਾਰੀ ਲਈ| ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਅਮਨਦੀਪ ਸਿੰਘ ਗੋਰਾ ਗਿੱਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ| ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਮਾਰਕਿਟ ਕਮੇਟੀ ਦੇ ਸਕੱਤਰ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਦੱਸਿਆਂ ਕਿ ਮੀਟਿੰਗ ਵਿੱਚ ਦਾਣਾ ਮੰਡੀ ਨਡਾਲਾ ਦੀ ਚਾਰਦੀਵਾਰੀ, ਬੇਗੋਵਾਲ ਦਾਣਾ ਮੰਡੀ ਵਿੱਚ ਚੱਲ ਰਹੇ ਸਾਰੇ ਕੰਮ ਸ਼ੀਜਨ ਤੋ ਪਹਿਲਾਂ ਮੁਕੰਮਲ ਕਰਨ ਲਈ ਸਬੰਧਤ ਠੇਕੇਦਾਰਾਂ ਨੂੰ ਕਿਹਾ ਗਿਆ ਅਤੇ ਦਾਣਾ ਮੰਡੀ ਬੇਗੋਵਾਲ ਵਿੱਚ ਸ਼ੀਜਨ ਉਪੰਰਤ ਫੜ੍ਹਾਂ ਨੂੰ ਕੰਕਰੀਟ (ਪੀ.ਸੀ) ਬਣਾਉਣ ਅਤੇ ਨਵੇ ਸ਼ੈਡ ਬਣਾਉਣ ਲਈ ਮਤੇ ਪਾਉਣ ਲਈ ਕਿਹਾ ਗਿਆ| ਇਸ ਮੌਕੇ ਪੰਜਾਬ ਮੰਡੀ ਬੋਰਡ (ਇਲੈਕਟ੍ਰਿਕਲ) ਜੇ.ਈ ਜੀਤ ਸਿੰਘ ਨੇ ਚੇਅਰਮੈਨ ਸਾਹਿਬ ਨੂੰ ਦੱਸਿਆ ਕਿ ਬੇਗੋਵਾਲ ਦੀਆਂ ਲਾਈਟਾਂ ਦਾ ਮੁਕੰਮਲ ਪ੍ਰਬੰਧ ਕਰਨ ਲਈ ਨਵੀ ਦਾਣਾ ਮੰਡੀ ਬੇਗੋਵਾਲ ਵਿਖੇ ਇੱਕ ਨਵਾਂ ਟਰਾਂਸਫਾਰਮ ਲਾਉਣ ਦੀ ਲੋੜ ਹੈ| ਜਿਸ ਲਈ ਚੇਅਰਮੈਨ ਬੱਚਾਜੀਵੀ ਨੇ ਬਣਦੀ ਕਾਰਵਾਈ ਕਰਨ ਲਈ ਕਿਹਾ| ਮੀਟਿੰਗ ਵਿੱਚ ਮਾਰਕਿਟ ਕਮੇਟੀ ਦੇ ਸਕੱਤਰ ਜਥੇਦਾਰ ਸਾਹੀ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਸਿਵਲ ਦੇ ਐਸ.ਡੀ.ਓ ਦਿਲਪ੍ਰੀਤ ਸਿੰਘ, ਪੰਜਾਬ ਮੰਡੀ ਬੋਰਡ ਪਬਲਿਕ ਹੈਲਥ ਦੇ ਜੇ.ਈ ਰਾਣਾ ਪੁਖਰਾਜਪਾਲ ਸਿੰਘ ਸਾਹੀ, ਪੰਜਾਬ ਮੰਡੀ ਬੋਰਡ ਇਲੈਕਟ੍ਰਿਕਲ ਦੇ ਜੇ.ਈ ਜੀਤ ਸਿੰਘ, ਠੇਕੇਦਾਰ ਚਰਨਜੀਤ ਸਿੰਘ ਚੀਮਾ ਦਮੂਲੀਆਂ, ਠੇਕੇਦਾਰ ਹਰਵਿੰਦਰ ਸਿੰਘ ਸੂਜੋਕਾਲੀਆਂ, ਜਸਵੀਰ ਸਿੰਘ ਸੈਕਟਰੀ, ਰਜਿੰਦਰਪਾਲ ਸਿੰਘ ਸਰਪੰਚ, ਸਤਵਿੰਦਰ ਸਿੰਘ ਪੰਚ, ਨਿਰਮਲ ਸਿੰਘ, ਹਰਪ੍ਰੀਤ ਸਿੰਘ, ਕਰਮਜੀਤ ਸਿੰਘ, ਭੁਪਿੰਦਰ ਕੁਮਾਰ (ਸਾਰੇ ਮੰਡੀ ਸੁਪਰਵਾਇਜ਼ਰ) ਸੁਖਜਿੰਦਰ ਸਿੰਘ, ਹਰਜਿੰਦਰ ਸਿੰਘ (ਦੋਵੇ ਆਕਸ਼ਨ ਰਿਕਾਰਡਰ), ਮਨੀਸ਼ ਕੁਮਾਰ ਟੈਲੀ ਉਪਰੇਟਰ, ਸਤਪਾਲ ਸਿੰਘ ਅਤੇ ਰਾਜਪਾਲ ਹਾਜ਼ਰ ਸਨ|


Share