ਸਾਈਬਰ ਸੁਰੱਖਿਆ ਏਜੰਸੀ ਨੇ ਵੱਟਸਐਪ ਯੂਜ਼ਰਸ ਨੂੰ ਐਪ ਦੀਆਂ ਖਾਮੀਆਂ ਬਾਰੇ ਚੇਤੰਨ ਕੀਤਾ

204
Share

-ਸੁਰੱਖਿਆ ਦੇ ਲਿਹਾਜ਼ ਤੋਂ ਐਪਸ ਅੱਪਡੇਟ ਕਰਨ ਦੀ ਸਲਾਹ
ਨਵੀਂ ਦਿੱਲੀ, 17 ਅਪ੍ਰੈਲ (ਪੰਜਾਬ ਮੇਲ)- ਦੇਸ਼ ਦੀ ਸਾਈਬਰ ਸੁਰੱਖਿਆ ਏਜੰਸੀ ਨੇ ਵੱਟਸਐਪ ਯੂਜ਼ਰਸ ਨੂੰ ਇਸ ਮੈਸੇਜਿੰਗ ਐਪ ਦੀਆਂ ਕੁਝ ਖਾਸ ਖਾਮੀਆਂ ਬਾਰੇ ਚੇਤੰਨ ਕੀਤਾ ਹੈ, ਜਿਸ ਨਾਲ ਉਨ੍ਹਾਂ ਦੀ ਸੰਵੇਦਨਸ਼ੀਲ ਜਾਣਕਾਰੀ ਨੂੰ ਸੰਨ੍ਹ ਲੱਗ ਸਕਦੀ ਹੈ। ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਵੱਲੋਂ ਜਾਰੀ ਇੱਕ ਉੱਚ ਖ਼ਤਰੇ ਵਾਲੀ ਐਡਵਾਈਜ਼ਰੀ ’ਚ ਕਿਹਾ ਗਿਆ ਕਿ ਐਂਡਰੌਇਡ ਦੇ ਵੀ2.21.4.18 ਤੋਂ ਪਹਿਲਾਂ ਦੇ ਅਤੇ ਆਈ.ਐੱਸ.ਓ. ਦੇ ਵੀ2.21.32 ਤੋਂ ਪਹਿਲਾਂ ਦੇ ਵੱਟਸਐਪ ਅਤੇ ਵੱਟਸਐਪ ਬਿਜ਼ਨੈੱਸ ਐਪਲੀਕੇਸ਼ਨਾਂ ਦੇ ਸਾਫਟਵੇਅਰ ’ਚ ਖਾਮੀਆਂ ਮਿਲੀਆਂ ਹਨ। ਇਸ ਨਾਲ ਦੂਰ-ਦੁੁਰੇਡੇ ਬੈਠੇ (ਸਾਈਬਰ) ਹਮਲਾਵਰਾਂ ਨੂੰ ਕੋਡ ਤੋੜਨ ਜਾਂ ਨਿਸ਼ਾਨਾ ਬਣਾਏ ਗਏ ਇੱਕ ਸਿਸਟਮ ’ਤੇ ਸੰਵੇਦਨਸ਼ੀਲ ਜਾਣਕਾਰੀ ਤੱਕ ਪਹੁੰਚ ਦੀ ਆਗਿਆ ਮਿਲ ਸਕਦੀ ਹੈ। ਐਡਵਾਈਜ਼ਰੀ ’ਚ ਇਸ ਖ਼ਤਰੇ ਦੇ ਟਾਕਰੇ ਲਈ ਉਕਤ ਐਪਸ ਵਰਤਣ ਵਾਲਿਆਂ ਨੂੰ ਗੂਗਲ ਪਲੇਅ ਸਟੋਰ ਜਾਂ ਆਈ.ਓ.ਐੱਸ. ਐਪ ਸਟੋਰ ਤੋਂ ਵੱਟਸਐਪ ਸੱਜਰੇ ਵਰਸ਼ਨ ਅਪਡੇਟ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ।

Share