ਸਾਈਪਰਸ ‘ਚ ਸਰਦੂਲਗੜ੍ਹ ਦੇ ਨੌਜਵਾਨ ਦੀ ਮੌਤ

343
Share

ਕੋਰੋਨਾ ਨਾਲ ਮੌਤ ਹੋਣ ਦਾ ਖ਼ਦਸ਼ਾ

ਸਰਦੂਲਗੜ੍ਹ, 25 ਅਪ੍ਰੈਲ (ਪੰਜਾਬ ਮੇਲ)-ਸਾਈਪਰਸ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ, ਜੋ ਕਿ  ਸਰਦੂਲਗੜ੍ਹ ਦੇ ਪਿੰਡ ਮੀਰਪੁਰ ਖ਼ੁਰਦ ਦਾ ਵਾਸੀ ਸੀ। ਦੱਸ ਦੇਈਏ ਕਿ 26 ਸਾਲ ਦਾ ਨੌਜਵਾਨ ਕੁਲਵਿੰਦਰ ਸਿੰਘ ਬੱਬੂ ਪੁੱਤਰ ਹਰਬੰਸ ਸਿੰਘ ਕਈ ਸਾਲ ਪਹਿਲਾਂ ਸੁਨਹਿਰੇ ਭਵਿੱਖ ਲਈ ਸਾਈਪਰਸ ਗਿਆ ਸੀ। ਮ੍ਰਿਤਕ ਦੇ ਚਚੇਰੇ ਭਰਾ ਤੇ ਐਡਵੋਕੇਟ ਪ੍ਰਦੀਪ ਸਿੰਘ ਨੇ ਕਿਹਾ ਕਿ ਇਸ ਘਟਨਾ ਤੋਂ ਪਹਿਲਾਂ ਉਨ੍ਹਾਂ ਵੀਡੀਓ ਕਾਲ ਕੀਤੀ ਸੀ ਉਸ ਦੌਰਾਨ ਕੁਲਵਿੰਦਰ ਬੱਬੂ ਸਾਹ ਲੈਣ ‘ਚ ਤਕਲੀਫ਼ ਮਹਿਸੂਸ ਕਰ ਰਿਹਾ ਸੀ ਇਸ ਦੇ ਚਲਦਿਆਂ ਕੋਰੋਨਾ ਦੀ ਬਿਮਾਰੀ ਨਾਲ ਮੌਤ ਹੋ ਜਾਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ।

Share