ਸਾਈਂ ਮੀਆਂ ਮੀਰ ਹੰਬਲ ਫਾਊਂਡੇਸ਼ਨ, ਕਨੇਡਾ ਵੱਲੋਂ ਸਾਈਂ ਮੀਆਂ ਮੀਰ ਜੀ ਦੇ ਜੀਵਨ ਫਲਸਫੇ ਨੂੰ ਸਮਰਪਿਤ ਕਵੀਸ਼ਰੀ ਗਾਇਨ ਸਮਾਰੋਹ

142
Share

ਚੰਡੀਗੜ੍ਹ, 31 ਜਨਵਰੀ (ਪ੍ਰੀਤਮ ਲੁਧਿਆਣਵੀ/ਪੰਜਾਬ ਮੇਲ)- ਸਾਈਂ ਮੀਆਂ ਮੀਰ ਹੰਬਲ ਫਾਊਂਡੇਸ਼ਨ, ਕਨੇਡਾ ਵੱਲੋਂ ਸਾਈਂ ਮੀਆਂ ਮੀਰ ਜੀ ਦੇ ਜੀਵਨ ਫਲਸਫੇ ਅਤੇ ਦਰਬਾਰ ਸਾਹਿਬ ਦੀ ਨੀਂਹ ਨੂੰ ਸਮਰਪਿਤ ਕਵੀਸ਼ਰੀ ਗਾਇਨ ਸਮਾਰੋਹ ਉਲੀਕਿਆ ਗਿਆ। ਜਿਸ ਵਿੱਚ ਦਿੱਲੀ ਅਤੇ ਪੰਜਾਬ ਦੇ ਕਵੀਆਂ ਨੇ ਭਾਗ ਲੈਕੇ ਸਾਈਂ ਮੀਆਂ ਮੀਰ ਜੀ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਛੰਦ-ਬੱਧ ਰਚਨਾਵਾਂ ਗਾਇਨ ਕਰ ਕੇ ਸਮਾਂ ਬੰਨ ਦਿੱਤਾ। ਇਸ ਸਮਾਗਮ ਦੇ ਮੁੱਖ ਮਹਿਮਾਨ ਦਰਸ਼ਨ ਸਿੰਘ ਭੰਮੇ ਜੀ ਸਨ ਜਿਨਾਂ ਨੇ ਕਵੀਸ਼ਰੀ ਦੀ ਮੌਜੂਦਾ ਸਥਿੱਤੀ ਅਤੇ ਭਵਿੱਖ ਬਾਰੇ ਵਿਚਾਰ ਪ੍ਰਗਟ  ਕਰਦਿਆਂ ਕਿਹਾ ਕਿ ਕਿੱਸਾ- ਕਾਵਿ ਰਚਨਾਵਾਂ ਵਧੇਰੇ ਲਿਖੀਆਂ ਜਾਣੀਆਂ ਚਾਹੀਦੀਆਂ ਹਨ। ਇਸ ਖੂਬਸੂਰਤ ਕਵੀਸ਼ਰੀ ਗਾਇਨ ਸਮਾਰੋਹ ਵਿੱਚ ਹਰਵਿੰਦਰ ਸਿੰਘ ਰੋਡੇ, ਜਸਵਿੰਦਰ ਸਿੰਘ ਰੁਪਾਲ, ਕੁਲਵੰਤ ਸਿੰਘ ਸੈਦੋਕੇ, ਗੁਰਕੀਰਤ ਸਿੰਘ ਔਲਖ, ਅਮਰਜੀਤ ਕੌਰ ਮੋਰਿੰਡਾ, ਗੁਰਜੀਤ ਅਜਨਾਲਾ, ਬਲਵਿੰਦਰ ਕੌਰ ਖੁਰਾਨਾ ਅਤੇ ਪ੍ਰੀਤਮਾ, ਦਿੱਲੀ ਸ਼ਾਮਲ ਹੋਏ। ਇਸ ਅਵਸਰ ’ਤੇ ਸਾਈਂ ਮੀਆਂ ਮੀਰ ਹੰਬਲ ਫਾਊਂਡੇਸ਼ਨ ਦੇ ਸਰਪ੍ਰਸਤ ਸੁੰਦਰ ਪਾਲ ਰਾਜਾਸਾਂਸੀ ਜੀ ਨੇ ਸੰਸਥਾ ਦੀਆਂ ਕਾਰਗੁਜਾਰੀਆਂ ਦਾ ਬੜੇ ਹੀ ਸੁਚੱਜੇ ਢੰਗ ਨਾਲ ਵੇਰਵਾ ਪ੍ਰਸਤੁਤ ਕਰਨ ਦੇ ਨਾਲ-ਨਾਲ ਸੰਚਾਲਨ ਦੀ ਸੇਵਾ ਨਿਭਾਉਂਦਿਆਂ ਕਵੀਸ਼ਰੀ ਸੁਣਾ ਕੇ ਵੀ ਨਿਹਾਲ ਕੀਤਾ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਨਾਮਵਰ ਕਲਮਕਾਰਾ ਪ੍ਰੀਤਮਾ ਨਵੀਂ ਦਿੱਲੀ ਨੇ ਦੱਸਿਆ ਕਿ ਇਸ ਅਵਸਰ ’ਤੇ ਅਜੈਬ ਸਿੰਘ ਚੱਠਾ, ਨਾਇਬ ਮੰਡੇਰ ਸਿੰਘ ਅਤੇ ਕੁਲਦੀਪ ਸਿੰਘ, (ਕੁਰੂਕੁਸ਼ੇਤਰ ਯੂਨੀਵਰਸਿਟੀ) ਹੋਰਾਂ ਨੇ ਵੀ ਆਪੋ-ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਦੇਸ਼ ਵਿਦੇਸ਼ ਤੋਂ ਸਾਹਿਤ ਪ੍ਰੇਮੀਆਂ ਨੇ ਇਸ ਕਵੀਸ਼ਰੀ ਦਾ ਖ਼ੂਬ ਆਨੰਦ ਮਾਣਿਆ ਜਿਨਾਂ ਵਿੱਚੋਂ ਸਤਿੰਦਰ ਕੌਰ ਕਾਹਲੋਂ, ਕੁਲਵਿੰਦਰ ਸਿੰਘ, ਮਨਵੀਰ ਸਿੰਘ, ਸੁਜਾਨ ਸਿੰਘ ਸੁਜਾਨ, ਪਰਮਜੀਤ ਬੋਪਾਰਾਏ, ਪ੍ਰਤਾਪ ਸਿੰਘ, ਕਰਤ ਗਿੱਲ, ਡਾ. ਬਲਵਿੰਦਰ ਸਿੰਘ, ਜਸਪ੍ਰੀਆ, ਡਾ. ਸੁਖਨੀਤ ਕੌਰ, ਰਵੀ ਸਿੰਘ, ਗੁਰਪ੍ਰੀਤ ਸਿੰਘ ਰੌੜੀ, ਬਲਜੀਤ ਬਟਾਲਵੀ, ਗੁਰਪ੍ਰੀਤ ਵੜੈਚ, ਤਰਨਜੀਤ ਕੌਰ, ਜਤਿੰਦਰ ਕੌਰ, ਲਾਡੀ ਜਟਾਨਾ, ਗੁਰਨੂਰ ਕੌਰ, ਮਨਪ੍ਰੀਤ ਝੰਬਾਲ, ਅਸੀਸ, ਸੰਦੀਪ ਸਿੰਘ ਤੇ ਜਸਵਿੰਦਰ ਕੌਰ ਜੱਸੀ ਆਦਿ ਨਾਂ ਪ੍ਰਮੁੱਖ ਹਨ। ਇਸ ਸੰਸਥਾ ਵੱਲੋਂ ਭਵਿੱਖ ਵਿੱਚ ਕਵੀਸ਼ਰੀ ਗਾਇਨ ਦੇ ਕੁੱਝ ਹੋਰ ਪ੍ਰੋਗਰਾਮ ਵੀ ਉਲੀਕੇ ਜਾ ਰਹੇ ਹਨ।


Share