ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਭਾਰਤੀ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ-ਆਪਣੇ ਲੈ ਜਾਓ ਸਾਡੇ ਦੇ ਜਾਓ

932

ਔਕਲੈਂਡ, 4 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਸਰਕਾਰ ਦੇ ਤਿੰਨ ਜਹਾਜ਼ ਦਿੱਲੀ ਨੂੰ ਖਾਲੀ ਜਾ ਕੇ ਆਪਣੇ ਨਾਗਰਿਕ, ਪੱਕੇ ਵਸਨੀਕ ਅਤੇ ਹੋਰਾਂ ਨੂੰ ਇਥੇ ਵਾਪਿਸ ਲੈ ਆਏ ਹਨ। ਪਰ ਜੇਕਰ ਇਹ ਭਾਰਤੀਆਂ ਨੂੰ ਵੀ ਲੈ ਜਾਂਦੇ ਤਾਂ ਕਈ ਹੋਰ ਕੰਮ ਰਾਸ ਆ ਜਾਣੇ ਸਨ ਅਤੇ 5500 ਡਾਲਰ ਵਾਲੀ ਟਿਕਟ ਵੀ ਘਟ ਜਾਣੀ ਸੀ। ਪਰ ਕਹਿੰਦੇ ਨੇ ”ਕੌਣ ਸਾਹਿਬ ਨੂੰ ਆਖੇ ਇੰਝ ਨਹੀਂ ਇੰਝ ਕਰ….।”
ਪਰ ਹੁਣ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਭਾਰਤ ਦੇ ਵਿਦੇਸ਼ ਮੰਤਰੀ ਸ੍ਰੀ  ਸੁਬਰਾਮਨੀਅਮ ਜੈਸ਼ੰਕਰ ਨੂੰ ਇਕ ਪੱਤਰ ਲਿਖ ਕੇ ਸਲਾਹ ਦਿਤੀ ਹੈ ਕਿ ਜਦੋਂ ਕਿ ਸ੍ਰ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਦੀ ਸਰਕਾਰ ਬਾਹਰਲੇ ਮੁਲਕਾਂ ਦੇ ਵਿਚ ਫਸੇ ਭਾਰਤੀਆਂ ਨੂੰ ਵਾਪਿਸ ਬੁਲਾਉਣ ਦਾ ਸੋਚ ਰਹੀ ਹੈ, ਡਾਟਾ ਇਕੱਤਰ ਹੋ ਰਿਹਾ ਹੈ, ਇਸ ਦਰਮਿਆਨ ਇਸ ਗੱਲ ਦਾ ਖਿਆਲ ਰੱਖਿਆ ਜਾਏ ਕਿ ਭਾਰਤ ਤੋਂ ਵਿਦੇਸ਼ਾਂ ਨੂੰ ਵਾਪਿਸ ਪਰਤਣ ਵਾਲੇ ਜਰੂਰ ਵਾਪਿਸ ਲਿਜਾਏ ਜਾਣ। ਨਿਊਜ਼ੀਲੈਂਡ ਦੇ ਵਿਚ ਫਸੇ ਭਾਰਤੀਆਂ ਦੀ ਵਤਨ ਵਾਪਿਸੀ ਕਰਵਾਉਣ ਲਈ ਭਾਰਤੀ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪ੍ਰਦੇਸੀ ਅਤੇ ਔਕਲੈਂਡ ਦੇ ਆਨਰੇਰੀ ਕੌਂਸਲੇਟ ਸ੍ਰੀ ਭਵ ਢਿੱਲੋਂ ਵੀ ਕਾਫੀ ਮਿਹਨਤ ਕਰ ਰਹੇ ਹਨ। ਸ. ਬਖਸ਼ੀ ਨੇ ਕਿਹਾ ਕਿ ਇਕ ਅੰਦਾਜੇ ਮੁਤਾਬਿਕ 700-800 ਵੀਜਾ ਧਾਰਕ, ਨਾਗਰਿਕ ਜਾਂ ਪੱਕੇ ਲੋਕ ਇਸ ਵੇਲੇ ਭਾਰਤ ਤੋਂ ਨਿਊਜ਼ੀਲੈਂਡ ਪਹੁੰਚਣ ਲਈ ਉਤਾਵਲੇ ਹਨ ਇਸ ਕਰਕੇ ਜਦੋਂ ਵੀ ਨਿਊਜ਼ੀਲੈਂਡ ਲਈ ਜਹਾਜ਼ ਚਲਾਏ ਜਾਣ ਤਾਂ ਦੋਵਾਂ ਪਾਸਿਆਂ ਦੇ ਲੋਕਾਂ ਦਾ ਆਦਾਨ-ਪ੍ਰਦਾਨ ਕੀਤੇ ਜਾਣ ਨੂੰ ਧਿਆਨ ਵਿਚ ਰੱਖਿਆ ਜਾਵੇ।
ਸੋ ਸ. ਬਖਸ਼ੀ ਸਾਹਿਬ ਨੇ ਬਹੁਤ ਵਧੀਆ ਸਲਾਹ ਦਿੱਤੀ ਹੈ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਭਾਰਤ ਸਰਕਾਰ ਨਿਊਜ਼ੀਲੈਂਡ ਦੇ ਨਾਲ ਮਿਲਾਏ ਹੱਥਾਂ ਦੇ ਲਈ ਕਿੰਨਾ ਕੁ ਵਚਨਬੱਧ ਹੁੰਦੀ ਹੈ