ਵਾਸ਼ਿੰਗਟਨ, 5 ਮਾਰਚ (ਪੰਜਾਬ ਮੇਲ)- ਅਮਰੀਕਾ ਵਿਚ ਬਾਈਡੇਨ ਪ੍ਰਸ਼ਾਸਨ ਦੇ ਸੱਤਾ ਵਿਚ ਆਉਣ ਮਗਰੋਂ ਕਈ ਭਾਰਤੀਆਂ ਨੂੰ ਵੱਡੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਹੁਣ ਇਸ ਸੂਚੀ ਵਿਚ ਭਾਰਤੀ-ਅਮਰੀਕੀ ਕਾਂਗਰੇਸਨਲ ਪ੍ਰਮਿਲਾ ਜੈਪਾਲ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਭਾਰਤੀ ਮੂਲ ਦੀ ਸਾਂਸਦ ਪ੍ਰਮਿਲਾ ਜੈਪਾਲ ਨੂੰ ਏਕਾਧਿਕਾਰ ਵਪਾਰ ਵਿਰੋਧੀ, ਵਪਾਰਕ ਅਤੇ ਪ੍ਰਬੰਧਕੀ ਕਾਨੂੰਨ ‘ਤੇ ਸੰਸਦ ਦੀ ਉਪ ਕਮੇਟੀ ਦਾ ਉਪ ਚੇਅਰਮੈਨ ਬਣਾਇਆ ਗਿਆ ਹੈ। ਚੇਨਈ ਵਿਚ ਪੈਦਾ ਹੋਈ ਜੈਪਾਲ (55) ਏਕਾਧਿਕਾਰ ਵਪਾਰ ਵਿਰੋਧੀ ਕਾਰਵਾਈ, ਮੁਕਾਬਲੇਬਾਜ਼ੀ ਵਿਰੋਧੀ ਫ਼ੈਸਲਿਆਂ ‘ਤੇ ਕੰਟਰੋਲ, ਏਕਾਧਿਕਾਰ ਜਮਾਉਣ ਵਾਲੇ ਰੁਝਾਨਾਂ ਨੂੰ ਰੋਕਣ ਅਤੇ ਵੱਡੀਆਂ ਤਕਨਾਲੋਜੀ ਕੰਪਨੀਆਂ ਨਾਲ ਜੁੜੇ ਉਪ ਕਮੇਟੀ ਦੇ ਲੋੜੀਂਦੇ ਕੰਮਾਂ ਨੂੰ ਦੇਖੇਗੀ। ਉਹ ਮੁਕਤ ਪ੍ਰੈੱਸ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਨਵੀਨਤਾ ਨਾਲ ਜੁੜੇ ਕੰਮਾਂ ਨੂੰ ਵੀ ਦੇਖੇਗੀ।