‘ਸਾਂਝਾਂ ਪਿਆਰ ਦੀਆਂ ਪੰਜਾਬੀ ਅੰਤਰਰਾਸ਼ਟਰੀ ਸਾਹਿਤਕ ਮੰਚ’ ਵੱਲੋਂ ਜਲੰਧਰ ਵਿਖੇ ਕਰਵਾਇਆ ਗਿਆ ਸ਼ਾਨਦਾਰ ਸਾਹਿਤਕ ਸਮਾਗਮ

28
Share

ਜਲੰਧਰ, 17 ਮਈ (ਪੰਜਾਬ ਮੇਲ)- ‘ਸਾਂਝਾਂ ਪਿਆਰ ਦੀਆਂ ਪੰਜਾਬੀ ਅੰਤਰਰਾਸ਼ਟਰੀ ਸਾਹਿਤਕ ਮੰਚ’ ਵੱਲੋਂ ਵਿਰਸਾ ਵਿਹਾਰ ਜਲੰਧਰ ਵਿਖੇ 15/05/2022 ਨੂੰ ਇੱਕ ਸ਼ਾਨਦਾਰ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਗ਼ਜ਼ਲ ਸਮਰਾਟ ਅਵਾਰਡ 2021 ਪ੍ਰਬੁੱਧ ਸ਼ਾਇਰ ਸ੍ਰੀ ਬਲਵੀਰ ਸਿੰਘ ਸੈਣੀ ਜੀ ਨੂੰ ਅਤੇ ਗ਼ਜ਼ਲ ਸਮਰਾਟ ਅਵਾਰਡ 2022 ਪ੍ਰਬੁੱਧ ਸ਼ਾਇਰ ਸ੍ਰੀ ਅਮਰ ਸੂਫ਼ੀ ਜੀ ਨੂੰ ਦਿੱਤਾ ਗਿਆ। ਗ਼ਜ਼ਲ ਅਤੇ ਕਵਿਤਾ ਦੇ ਖੇਤਰ ਵਿਚ ਯੋਗਦਾਨ ਪਾਉਣ ਲਈ ਪ੍ਰੋਫ਼ੈਸਰ ਸਾਧੂ ਸਿੰਘ, ਸੁਖਚਰਨ ਸਿੰਘ ਸਿੱਧੂ, ਰਾਜਦੀਪ ਤੂਰ ਅਤੇ ਜਗਦੀਸ਼ ਰਾਣਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸੁਖਚਰਨ ਸਿੰਘ ਸਿੱਧੂ ਦੀ ਗ਼ਜ਼ਲ ਪੁਸਤਕ ‘ ਅਹਿਸਾਸ ਦੇ ਪਲਾਂ’ਚੋਂ’ ਨੂੰ ਲੋਕ ਅਰਪਣ ਕੀਤਾ ਗਿਆ।
ਵਿਦੇਸ਼ਾਂ ਵਿੱਚ ਬੈਠੇ ਮੰਚ ਦੇ ਸਰਪ੍ਰਸਤਾਂ ਦੀ ਰਹਿਨੁਮਾਈ ਅਤੇ ਕੁਲਵਿੰਦਰ ਕੰਵਲ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਗੁਰਦਿਆਲ ਰੌਸ਼ਨ, ਪ੍ਰੋਫ਼ੈਸਰ ਸਾਧੂ ਸਿੰਘ, ਬਲਵੀਰ ਸਿੰਘ ਸੈਣੀ, ਅਮਰ ਸੂਫ਼ੀ, , ਗੁਰਦੀਪ ਭਾਟੀਆ, ਤਰਸੇਮ ਨੂਰ ਅਤੇ ਮੋਹਨ ਬੇਗੋਵਾਲ ਨੇ ਕੀਤੀ।
ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਵਿੱਚ ਕੁਲਬੀਰ ਸਿੰਘ ਕੰਵਲ, ਗੁਲਸ਼ਨ ਸ਼ਰਮਾ, ਜਸਵਿੰਦਰ ਜੱਸੀ ਅਤੇ ਰਜਨੀ ਸ਼ਰਮਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਮੰਚ ਦਾ ਸੰਚਾਲਨ ਕੁਲਵਿੰਦਰ ਕੰਵਲ ਨੇ ਬਾਖੂਬੀ ਕੀਤਾ। ਸਮਾਗਮ ਵਿੱਚ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਗੁਰਦਿਆਲ ਰੌਸ਼ਨ, ਬਲਵੀਰ ਸਿੰਘ ਸੈਣੀ, ਪ੍ਰੋਫ਼ੈਸਰ ਸਾਧੂ ਸਿੰਘ, ਅਮਰ ਸੂਫ਼ੀ, , ਗੁਰਦੀਪ ਭਾਟੀਆ, ਤਰਸੇਮ ਨੂਰ, ਕੁਲਵਿੰਦਰ ਕੰਵਲ, ਗੁਲਸ਼ਨ ਸ਼ਰਮਾ, ਕੁਲਬੀਰ ਕੰਵਲ, ਜਸਵਿੰਦਰ ਜੱਸੀ, ਰਜਨੀ ਸ਼ਰਮਾ, ਜਸਵਿੰਦਰ ਕੌਰ ਫਗਵਾੜਾ, ਨੱਕਾਸ਼ ਚਿੱਤੇਵਾਣੀ, ਭਜਨ ਆਦੀ, ਮੋਹਨ ਬੇਗੋਵਾਲ, ਸੁਖਚਰਨ ਸਿੰਘ ਸਿੱਧੂ, ਜਗਦੀਸ਼ ਰਾਣਾ, ਰਾਜਦੀਪ ਤੂਰ, ਸੁਰਜੀਤ ਸਾਜਨ, ਰਘਵੀਰ ਸਿੰਘ ਟੇਰਕਿਆਣਾ, ਗੁਰਮੀਤ ਸਿੰਘ, ਇੰਦਰਪਾਲ ਸਿੰਘ,ਹਰਦੀਪ ਬਿਰਦੀ, ਗੁਰਦੀਪ ਸਿਘ ਸੈਣੀ, ਜਸਵੰਤ ਧਾਪ, ਕੈਲਾਸ਼ ਠਾਕੁਰ, ਪਰਸ਼ੋਤਮ ਲਾਲ ਸਰੋਏ ਅਤੇ ਨਵਪ੍ਰੀਤ ਹੈਰੀ ਆਦਿ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਹ ਸਮਾਗਮ ਅਮਿੱਟ ਪੈੜਾਂ ਛੱਡ ਗਿਆ।
ਜਿਹੜੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੀਮਤੀ ਸਮਾਂ ਕੱਢ ਕੇ ਸਮਾਗਮ ਵਿੱਚ ਸ਼ਾਮਲ ਹੋਏ, ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ। ਆਪ ਸਭ ਨੇ ਸਮਾਗਮ ਵਿੱਚ ਸ਼ਾਮਲ ਹੋ ਕੇ ਸਮਾਗਮ ਨੂੰ ਚਾਰ ਚੰਨ ਲਾਏ। ਸਾਡੇ ਅਗਲੇ ਸਮਾਗਮ ਦੀ ਜਾਣਕਾਰੀ ਆਪ ਸਭ ਨਾਲ ਬਹੁਤ ਛੇਤੀ ਸਾਂਝੀ ਕਰਾਂਗੇ। ਹਮੇਸ਼ਾ ਆਪ ਸਭ ਵੱਲੋਂ ਸਹਿਯੋਗ ਦੀ ਆਸ ਵਿੱਚ।
ਸਮੂਹ ਪ੍ਰਬੰਧਕ ਅਤੇ ਗ਼ਜ਼ਲ ਸਮਰਾਟ ਅਵਾਰਡ 2022 ਪ੍ਰਬੁੱਧ ਸ਼ਾਇਰ ਸ੍ਰੀ ਅਮਰ ਸੂਫ਼ੀ ਜੀ ਨੂੰ ਦਿੱਤਾ ਗਿਆ। ਗ਼ਜ਼ਲ ਅਤੇ ਕਵਿਤਾ ਦੇ ਖੇਤਰ ਵਿਚ ਯੋਗਦਾਨ ਪਾਉਣ ਲਈ ਪ੍ਰੋਫ਼ੈਸਰ ਸਾਧੂ ਸਿੰਘ, ਸੁਖਚਰਨ ਸਿੰਘ ਸਿੱਧੂ, ਰਾਜਦੀਪ ਤੂਰ ਅਤੇ ਜਗਦੀਸ਼ ਰਾਣਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸੁਖਚਰਨ ਸਿੰਘ ਸਿੱਧੂ ਦੀ ਗ਼ਜ਼ਲ ਪੁਸਤਕ ‘ ਅਹਿਸਾਸ ਦੇ ਪਲਾਂ’ਚੋਂ’ ਨੂੰ ਲੋਕ ਅਰਪਣ ਕੀਤਾ ਗਿਆ।
ਵਿਦੇਸ਼ਾਂ ਵਿੱਚ ਬੈਠੇ ਮੰਚ ਦੇ ਸਰਪ੍ਰਸਤਾਂ ਦੀ ਰਹਿਨੁਮਾਈ ਅਤੇ ਕੁਲਵਿੰਦਰ ਕੰਵਲ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਗੁਰਦਿਆਲ ਰੌਸ਼ਨ, ਪ੍ਰੋਫ਼ੈਸਰ ਸਾਧੂ ਸਿੰਘ, ਬਲਵੀਰ ਸਿੰਘ ਸੈਣੀ, ਅਮਰ ਸੂਫ਼ੀ, , ਗੁਰਦੀਪ ਭਾਟੀਆ, ਤਰਸੇਮ ਨੂਰ ਅਤੇ ਮੋਹਨ ਬੇਗੋਵਾਲ ਨੇ ਕੀਤੀ।
ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਵਿੱਚ ਕੁਲਬੀਰ ਸਿੰਘ ਕੰਵਲ, ਗੁਲਸ਼ਨ ਸ਼ਰਮਾ, ਜਸਵਿੰਦਰ ਜੱਸੀ ਅਤੇ ਰਜਨੀ ਸ਼ਰਮਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਮੰਚ ਦਾ ਸੰਚਾਲਨ ਕੁਲਵਿੰਦਰ ਕੰਵਲ ਨੇ ਬਾਖੂਬੀ ਕੀਤਾ। ਸਮਾਗਮ ਵਿੱਚ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਗੁਰਦਿਆਲ ਰੌਸ਼ਨ, ਬਲਵੀਰ ਸਿੰਘ ਸੈਣੀ, ਪ੍ਰੋਫ਼ੈਸਰ ਸਾਧੂ ਸਿੰਘ, ਅਮਰ ਸੂਫ਼ੀ, , ਗੁਰਦੀਪ ਭਾਟੀਆ, ਤਰਸੇਮ ਨੂਰ, ਕੁਲਵਿੰਦਰ ਕੰਵਲ, ਗੁਲਸ਼ਨ ਸ਼ਰਮਾ, ਕੁਲਬੀਰ ਕੰਵਲ, ਜਸਵਿੰਦਰ ਜੱਸੀ, ਰਜਨੀ ਸ਼ਰਮਾ, ਜਸਵਿੰਦਰ ਕੌਰ ਫਗਵਾੜਾ, ਨੱਕਾਸ਼ ਚਿੱਤੇਵਾਣੀ, ਭਜਨ ਆਦੀ, ਮੋਹਨ ਬੇਗੋਵਾਲ, ਸੁਖਚਰਨ ਸਿੰਘ ਸਿੱਧੂ, ਜਗਦੀਸ਼ ਰਾਣਾ, ਰਾਜਦੀਪ ਤੂਰ, ਸੁਰਜੀਤ ਸਾਜਨ, ਰਘਵੀਰ ਸਿੰਘ ਟੇਰਕਿਆਣਾ, ਗੁਰਮੀਤ ਸਿੰਘ, ਇੰਦਰਪਾਲ ਸਿੰਘ,ਹਰਦੀਪ ਬਿਰਦੀ, ਗੁਰਦੀਪ ਸਿਘ ਸੈਣੀ, ਜਸਵੰਤ ਧਾਪ, ਕੈਲਾਸ਼ ਠਾਕੁਰ, ਪਰਸ਼ੋਤਮ ਲਾਲ ਸਰੋਏ ਅਤੇ ਨਵਪ੍ਰੀਤ ਹੈਰੀ ਆਦਿ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਹ ਸਮਾਗਮ ਅਮਿੱਟ ਪੈੜਾਂ ਛੱਡ ਗਿਆ।
ਜਿਹੜੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੀਮਤੀ ਸਮਾਂ ਕੱਢ ਕੇ ਸਮਾਗਮ ਵਿੱਚ ਸ਼ਾਮਲ ਹੋਏ, ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ। ਆਪ ਸਭ ਨੇ ਸਮਾਗਮ ਵਿੱਚ ਸ਼ਾਮਲ ਹੋ ਕੇ ਸਮਾਗਮ ਨੂੰ ਚਾਰ ਚੰਨ ਲਾਏ। ਸਾਡੇ ਅਗਲੇ ਸਮਾਗਮ ਦੀ ਜਾਣਕਾਰੀ ਆਪ ਸਭ ਨਾਲ ਬਹੁਤ ਛੇਤੀ ਸਾਂਝੀ ਕਰਾਂਗੇ। ਹਮੇਸ਼ਾ ਆਪ ਸਭ ਵੱਲੋਂ ਸਹਿਯੋਗ ਦੀ ਆਸ ਵਿੱਚ।
ਸਮੂਹ ਪ੍ਰਬੰਧਕ ਸੇਵਾਦਾਰ।

Share