ਨਿਊਯਾਰਕ, 31 ਜੁਲਾਈ ( ਰਾਜ ਗੋਗਨਾ/ਪੰਜਾਬ ਮੇਲ) – ਬੀਤੇਂ ਦਿਨ ਸਿਕਾਗੋ ਦੇ ਇਲੀਨੋਇਸ ਸਟੇਟ ਦੇ ਨਿਲੈਨੋਕਸ ਦੇ ਰੂਟ 80 ਨੇੜੇ ਹੋਈ ਪੰਜ ਵਾਹਨਾਂ ਦੀ ਭਿਆਨਕ ਟੱਕਰ ਚ’ ਇਕ ਸੈਮੀ ਟਰੱਕ ਨੂੰ ਅੱਗ ਲੱਗਣ ਕਾਰਨ ਟਰੱਕ ਡਰਾਈਵਰ ਦੀ ਮੋਤ ਹੋ ਗਈ ।ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਜਿਸ ਦੀ ਪਛਾਣ 28 ਸਾਲਾ ਸੁਖਵਿੰਦਰ ਸਿੰਘ ਵਾਸੀ ਬੈਲਰੋਜ ਵਜੋਂ ਹੋਈ ਹੈ।
ਇਹ ਹਾਦਸਾ ਸਵੇਰੇ 4:39 ਵਜੇ ਦੇ ਕਰੀਬ ਹੋਇਆ ਜਦੋ ਟਰੱਕ ਡਰਾਈਵਰ ਸੈਂਟਰ ਲਾਇਨ ਵਿੱਚ ਚਲਾ ਰਿਹਾ ਸੀ। ਜਦੋਂ ਉਹ ਅੱਗੇ ਟ੍ਰੈਫਿਕ ਲਾਇਟ ਤੇ ਰੁੱਕਣ ਵਿੱਚ ਅਸਫਲ ਰਿਹਾ ਅਤੇ ਇਸ ਦਾ ਅੰਤ ਹੋ ਗਿਆ| ਇਹ ਹਾਦਸਾ 355 ਦੇ ਪੂਰਬ ਵੱਲ ਰੂਟ 1-80 ਤੇ ਪੂਰਬ ‘ਤੇ ਹੋਇਆ ਸੀ।ਰਾਜ ਦੀ ਪੁਲਿਸ ਨੇ ਦੱਸਿਆ ਕਿ ਪਹਿਲੇ ਸੈਮੀ ਟਰੱਕ ਨੂੰ ਅੱਗ ਲੱਗੀ ਅਤੇ ਫਿਰ ਦੂਜਿਆ ਨੂੰ ਵੀ ਅੱਗ ਨੇ ਆਪਣੀ ਲਪੇਟ ਚ’ ਲੈ ਲਿਆ। ਰਾਜ ਦੀ ਪੁਲਿਸ ਨੇ ਦੱਸਿਆ ਕਿ ਸੈਮੀ ਟਰੱਕ ਚਾਲਕ ਦੇ ਟਰੱਕ ਨੂੰ ਭਿਆਨਕ ਅੱਗ ਲੱਗਣ ਕਾਰਨ ਡਰਾਈਵਰ ਸੁਖਵਿੰਦਰ ਸਿੰਘ ਬਹੁਤ ਹੀ ਗੰਭੀਰ ਰੂਪ ਚ’ ਫੱਟੜ ਹੋ ਗਿਆ ਜਿਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਦੂਸਰੇ ਚਾਰ ਡਰਾਈਵਰਾਂ ਨੂੰ ਵੀ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦੇ ਸੱਟਾਂ ਲੱਗੀਆ ਪਰ ਉਹਨਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਮੰਨਿਆ ਗਿਆ।ਮਰਨ ਵਾਲਾਾ ਸੈਮੀ ਟਰੱਕ ਡਰਾਈਵਰ ਦੀ ਪਹਿਚਾਣ ਜ਼ਿਲ੍ਹਾ ਕਪੂਰਥਲਾ ਦੇ ਥਾਣਾ ਬੇਗੋਵਾਲ ਦੇ ਪਿੰਡ ਨੰਗਲ ਲੁਬਾਣਾ ਦਾ 28 ਸਾਲਾ ਸੁਖਵਿੰਦਰ ਸਿੰਘ ਪੁੱਤਰ ਪਿਸ਼ੋਰਾ ਸਿੰਘ ਵਜੋਂ ਹੋਈ ਹੈ।