ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਵਾਸ਼ਿੰਗਟਨ ਡੀਸੀ ਛੱਡ ਦੇਣਗੇ ਟਰੰਪ

398
Share

 

ਵਾਸ਼ਿੰਗਟਨ, 16 ਜਨਵਰੀ (ਪੰਜਾਬ ਮੇਲ)-ਅਮਰੀਕਾ ਵਿਚ ਜੋਅ ਬਾਈਡਨ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਵਾਸ਼ਿੰਗਟਨ ਡੀਸੀ ਛੱਡ ਕੇ ਚਲੇ ਜਾਣਗੇ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ।
ਜਾਣਕਾਰੀ ਅਨੁਸਾਰ ਜੋਅ ਬਾਈਡਨ 20 ਜਨਵਰੀ ਨੂੰ ਸਹੁੰ ਚੁੱਕਣਗੇ। ਇਸੇ ਦਿਨ ਸਵੇਰੇ ਰਾਸ਼ਟਰਪਤੀ ਟਰੰਪ ਵਾਸ਼ਿੰਗਟਨ ਡੀਸੀ ਨੂੰ ਛੱਡ ਕੇ ਫਲੋਰਿਡਾ ਚਲੇ ਜਾਣਗੇ। ਟਰੰਪ, ਫਲੋਰਿਡਾ ਵਿਚ ਰਹਿ ਕੇ ਨਵੀਂ ਸ਼ੁਰੂਆਤ ਕਰਨਗੇ। ਟਰੰਪ ਪ੍ਰਸ਼ਾਸਨ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਦਾਈ ਸਮਾਰੋਹ ਜਵਾÎਇੰਟ ਬੇਸ ਐਂਡਰਿਊਜ਼ ਵਿਚ ਆਯੋਜਤ ਕੀਤਾ ਜਾਵੇਗਾ। ਇੱਥੋਂ ਹੀ ਟਰੰਪ ਫਲੋਰਿਡਾ ਦੇ ਲਈ ਰਵਾਨਾ ਹੋਣਗੇ। ਦੱਸ ਦੇਈਏ ਕਿ ਟਰੰਪ ਨੇ 20 ਜਨਵਰੀ ਨੂੰ ਜੋਅ ਬਾਈਡਨ ਦੇ ਸਹੁੰ ਚੁੱਕ ਪ੍ਰੋਗਰਾਮ ਵਿਚ ਸ਼ਾਮਲ ਨਾ ਹੋਣ ਦਾ ਐਲਾਨ ਕੀਤਾ ਸੀ। ਟਰੰਪ ਨੇ Îਇੱਕ ਟਵੀਟ ਵਿਚ ਕਿਹਾ ਸੀ ਕਿ ਉਨ੍ਹਾਂ ਸਭ ਦੇ ਲਈ ਜਿਨ੍ਹਾਂ ਨੇ ਇਹ ਪੁਛਿਆ, ਮੈਂ 20 ਜਨਵਰੀ ਨੂੰ ਹੋਣ ਵਾਲੇ ਪ੍ਰੋਗਰਾਮ ਵਿਚ ਸ਼ਿਰਕਤ ਨਹੀਂ ਕਰਾਂਗਾ।
ਦੱਸ ਦੇਈਏ ਕਿ ਜੋਅ ਬਾਈਡਨ 20 ਜਨਵਰੀ ਨੂੰ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਅਤੇ ਕਮਲਾ ਹੈਰਿਸ ਉਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਟਰੰਪ ਨੇ ਇੱਕ ਤਰ੍ਹਾਂ ਨਾਲ ਇਸ਼ਾਰਾ ਕਰ ਦਿੱਤਾ ਕਿ ਬੇਸ਼ੱਕ ਹੀ ਉਨ੍ਹਾਂ ਨੇ ਸੱਤਾ ਸੌਂਪਣਾ ਸਵੀਕਾਰ ਕਰ ਲਿਆ ਹੈ ਲੇਕਿਨ ਚੋਣ ਨਤੀਜਿਆਂ ਨੂੰ ਲੈ ਕੇ ਉਨ੍ਹਾਂ ਦਾ ਵਿਰੋਧ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ।


Share