ਸਹੁਰਾ ਕਰਦਾ ਸੀ ਗਲਤ ਹਰਕਤਾਂ, ਨੂੰਹ ਨੇ ਬਣਾਈ ਵੀਡੀਓ

127
Share

ਜਲੰਧਰ/ਨਕੋਦਰ/ਮਹਿਤਪੁਰ, 6 ਮਈ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ) – ਬਸਤੀ ਸ਼ੇਖ ਇਲਾਕੇ ਵਿੱਚ ਇੱਕ ਸਹੁਰੇ ਵੱਲੋਂ ਨੂੰਹ ਨਾਲ ਗਲਤ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੂੰਹ ਨੇ ਇਸ ਦੀ ਵੀਡੀਓ ਬਣਾ ਕੇ ਆਪਣੇ ਭਰਾਵਾਂ ਨੂੰ ਭੇਜ ਦਿੱਤੀ ਜਿਸ ਤੋਂ ਬਾਅਦ ਹੰਗਾਮਾ ਹੋ ਗਿਆ। ਨੂੰਹ ਦੇ ਭਰਾਵਾਂ ਨੇ ਆ ਕੇ ਸਹੁਰਾ ਪਰਿਵਾਰ ਵਿੱਚ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਥਾਣਾ 5 ਦੀ ਪੁਲਿਸ ਪਹੁੰਚੀ ਅਤੇ ਮਾਮਲਾ ਸ਼ਾਂਤ ਕਰਵਾਇਆ। ਪੀੜਤ ਨੂੰਹ ਨੇ ਦੱਸਿਆ ਕਿ ਉਸਦਾ ਵਿਆਹ ਦੋ ਸਾਲ ਪਹਿਲਾ ਹੋਇਆ ਸੀ। ਵਿਆਹ ਤੋਂ ਬਾਅਦ ਸੁਸਰਾਲ ਵਾਲੇ ਉਸ ਨੂੰ ਤੰਗ ਕਰਦੇ ਰਹਿੰਦੇ ਸਨ। ਹਰ ਰੋਜ਼ ਉਸ ਨੂੰ ਕੁੱਟਿਆ ਵੀ ਜਾਂਦਾ ਸੀ। ਦਹੇਜ ਲਿਆਉਣ ਦਾ ਦਬਾਅ ਪਾਇਆ ਜਾਂਦਾ ਸੀ। ਬਾਅਦ ਵਿੱਚ ਸਹੁਰਾ ਬੁਰੀ ਨਜ਼ਰ ਰੱਖਣ ਲੱਗ ਪਿਆ ਅਤੇ ਗਲਤ ਹਰਕਤਾਂ ਕਰਨ ਲੱਗਾ।


Share