ਸਹਾਇਤਾ ਸੰਸਥਾ ਦੀ ‘ਵਰਚੂਅਲ ਮਹਿਫਲ ਨਾਈਟ’ 22 ਨਵੰਬਰ ਨੂੰ ਹੋਵੇਗੀ

477
Share

ਫਰਿਜ਼ਨੋ, 18 ਨਵੰਬਰ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਬੀਤੇ ਕਈ ਸਾਲਾ ਤੋਂ ਸਹਾਇਤਾ ਸੰਸਥਾ ਸਮਾਜ ਦੇ ਇਕ ਲੋੜਵੰਦ ਵਰਗ ਦੀ ਬਾਂਹ ਫੜਦੀ ਆਈ ਹੈ। ਸੰਸਥਾ ਵਲੋਂ ਕੀਤੀ ਗਈ ਹਰ ਕਾਰਗੁਜ਼ਾਰੀ ਸਮਾਜ ਲਈ ਮਹੱਤਵਪੂਰਣ ਰਹੀ ਹੈ। ਉਹ ਚਾਹੇ ਬੱਚਿਆਂ ਨੂੰ ਸਿੱਖਿਅਤ ਕਰਨਾ ਹੋਵੇ, ਕਿਸਾਨ ਖੁਦਕੁਸ਼ੀਆਂ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਕਰਨਾ ਹੋਵੇ, ਪੰਜਾਬ ‘ਚ ਹੜ੍ਹਾਂ ਤੋਂ ਬਾਅਦ ਸਕੂਲ ਇਮਾਰਤਾਂ ਦੁਬਾਰਾ ਬਣਾਉਣਾ ਹੋਵੇ, ਸਿਹਤ ਕੈਂਪਾਂ ਦੀ ਮੇਜ਼ਬਾਨੀ ਕਰਨਾ ਹੋਵੇ ਤੇ ਜਾਂ ਲੋੜੀਂਦੀਆਂ ਲਈ ਪੀ.ਪੀ.ਈ. ਦੀ ਮੰਗ ਪੂਰਾ ਕਰਨਾ ਹੋਵੇ। ਹਰ ਪਾਸੇ ਸਹਾਇਤਾ ਸੰਸਥਾ ਨੇ ਸਮਾਜ ਦੀ ਸਹਾਇਤਾ ਕੀਤੀ ਹੈ। ਸਹਾਇਤਾ ਸੰਸਥਾ ਦੇ ਸਰਗਰਮ ਮੈਂਬਰ ਸ. ਸਰੂਪ ਸਿੰਘ ਝੱਜ ਨੇ ਲਿਖਤੀ ਰੂਪ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੰਸਥਾ ਵਲੋਂ 22 ਨਵੰਬਰ ਨੂੰ ਸ਼ਾਮ 5 ਵਜੇ (8 ਸ਼ਾਮ ਈ.ਐੱਸ.ਟੀ, 6:30 ਸ਼ਾਮ ਆਈ.ਐੱਸ.ਟੀ.) ਵਜੇ ਇਕ ‘ਵਰਚੂਅਲ ਮਹਿਫਲ ਨਾਈਟ’ ਆਯੋਜਿਤ ਕੀਤੀ ਜਾ ਰਹੀ ਹੈ। ਇਸ ਵਿਚ ਸ਼ਾਮਲ ਹੋਣ ਲਈ ਨਿੱਘਾ ਸੱਦਾ ਦਿੱਤਾ ਗਿਆ ਹੈ। ਇਸ ਨਾਈਟ ਨੂੰ ਫੇਸਬੁੱਕ ਅਤੇ ਯੂ-ਟਿਊਬ ‘ਤੇ ਵੇਖਿਆ ਜਾ ਸਕਦਾ ਹੈ। ਕਿਸੇ ਵੀ ਜਾਣਕਾਰੀ ਲਈ info@sahaita.org ਤੇ ਈਮੇਲ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ ਜਾਂ ਫੋਨ ਨੰਬਰ +1 (916) 246-6088 ‘ਤੇ ਕਾਲ ਕੀਤੀ ਜਾ ਸਕਦੀ ਹੈ। ਸਮੂਹ ਪ੍ਰਬੰਧਕਾਂ ਵੱਲੋਂ ਆਪ ਸਭ ਨੂੰ ਸੰਸਥਾ ਦੇ ਪ੍ਰੋਗਰਾਮ ਨੂੰ ਦੇਖਣ ਅਤੇ ਸੰਥਥਾ ਨਾਲ ਜੁੜਨ ਦੀ ਅਪੀਲ ਕੀਤੀ ਜਾਂਦੀ ਹੈ।


Share